ਕਿਹਾ – ਕੋਰੋਨਿਲ ਦਵਾਈ ਹੁਣ ਪੂਰੇ ਦੇਸ਼ ਵਿਚ ਮਿਲੇਗੀ
ਹਰਿਦੁਆਰ/ਬਿਊਰੋ ਨਿਊਜ਼
ਰਾਮਦੇਵ ਨੇ ਪਤੰਜਲੀ ਦੀ ਕੋਰੋਨਿਲ ਦਵਾਈ ‘ਤੇ ਹੋਏ ਵਿਵਾਦ ਨੂੰ ਲੈ ਕੇ ਸਫਾਈ ਦਿੱਤੀ। ਉਨ੍ਹਾਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕਰੋਨਾ ਦੇ ਇਲਾਜ ਲਈ ਪਤੰਜਲੀ ਦੀ ਕੋਰੋਨਿਲ ਦਵਾਈ ‘ਤੇ ਕੋਈ ਕਾਨੂੰਨੀ ਰੋਕ ਨਹੀਂ ਹੈ ਅਤੇ ਕੁਝ ਸਵਾਲਾਂ ਦੇ ਜਵਾਬ ਦੇਣੇ ਅਜੇ ਤੱਕ ਬਾਕੀ ਹਨ। ਇਹ ਦਵਾਈ ਦੇਸ਼ ਭਰ ਵਿਚ ਉਪਲਬਧ ਵੀ ਹੋ ਜਾਵੇਗੀ। ਰਾਮਦੇਵ ਦਾ ਕਹਿਣਾ ਹੈ ਕਿ ਡਰੱਗ ਮਾਫੀਆ ਅਤੇ ਮਲਟੀ ਨੈਸ਼ਨਲ ਕੰਪਨੀਆਂ ਨੇ ਦਵਾਈ ਸਬੰਧੀ ਕੂੜ ਪ੍ਰਚਾਰ ਕੀਤਾ। ਉਹ ਆਪਣੇ ਫਾਇਦੇ ਲਈ ਯੋਗ ਅਤੇ ਸਵਦੇਸ਼ੀ ਕੰਪਨੀਆਂ ਖਿਲਾਫ ਮਾਹੌਲ ਬਣਾਉਣਾ ਚਾਹੁੰਦੇ ਹਨ। ਰਾਮਦੇਵ ਨੇ ਕਿਹਾ ਕਿ ਯੋਗ ਆਯੁਰਵੇਦ ਦਾ ਕੰਮ ਕਰਨਾ ਇਕ ਗੁਨਾਹ ਹੋ ਗਿਆ ਹੈ। ਜਿਸ ਤਰ੍ਹਾਂ ਦੇਸ਼ ਧਰੋਹੀ ਅਤੇ ਅੱਤਵਾਦੀਆਂ ਖਿਲਾਫ ਐਫ.ਆਈ.ਆਰ. ਹੁੰਦੀ ਹੈ, ਉਸੇ ਹੀ ਤਰ੍ਹਾਂ ਸਾਡੇ ਖਿਲਾਫ ਵੀ ਕੀਤੀ ਜਾ ਰਹੀ ਹੈ। ਧਿਆਨ ਰਹੇ ਕਿ ਰਾਮਦੇਵ ਦੀ ਪਤੰਜਲੀ ਆਯੁਰਵੈਦ ਨੇ ਲੰਘੀ 23 ਜੂਨ ਨੂੰ ਕਰੋਨਾ ਦਾ ਇਲਾਜ ਲੱਭਣ ਦਾ ਦਾਅਵਾ ਕਰਦੇ ਹੋਏ ਕੋਰੋਨਿਲ ਦਵਾਈ ਲਾਂਚ ਕੀਤੀ ਸੀ ਅਤੇ ਇਸ ਤੋਂ 5 ਘੰਟੇ ਬਾਅਦ ਹੀ ਕੇਂਦਰ ਨੇ ਇਸ ਦੇ ਪ੍ਰਚਾਰ ‘ਤੇ ਰੋਕ ਲਗਾ ਦਿੱਤੀ ਗਈ ਸੀ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …