9.8 C
Toronto
Saturday, May 30, 2026
spot_img
Homeਭਾਰਤਜੰਮੂ ਕਸ਼ਮੀਰ ਵਿਚ ਸੀ.ਆਰ.ਪੀ.ਐਫ. ਦੀ ਟੁਕੜੀ 'ਤੇ ਅੱਤਵਾਦੀ ਹਮਲਾ

ਜੰਮੂ ਕਸ਼ਮੀਰ ਵਿਚ ਸੀ.ਆਰ.ਪੀ.ਐਫ. ਦੀ ਟੁਕੜੀ ‘ਤੇ ਅੱਤਵਾਦੀ ਹਮਲਾ

Image Courtesy : ਏਬੀਪੀ ਸਾਂਝਾ

1 ਜਵਾਨ ਸ਼ਹੀਦ ਅਤੇ ਇਕ ਨਾਗਰਿਕ ਦੀ ਵੀ ਗਈ ਜਾਨ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਕਸਬੇ ਵਿਚ ਸੀ.ਆਰ.ਪੀ.ਐਫ. ਦੀ ਟੁਕੜੀ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 1 ਜਵਾਨ ਸ਼ਹੀਦ ਹੋ ਗਿਆ ਅਤੇ 3 ਜ਼ਖਮੀ ਹੋ ਗਏ। ਅੱਤਵਾਦੀਆਂ ਵਲੋਂ ਕੀਤੀ ਗਈ ਫਾਇਰਿੰਗ ਦੀ ਲਪੇਟ ਵਿਚ ਆ ਕੇ ਇਕ ਆਮ ਨਾਗਰਿਕ ਦੀ ਵੀ ਮੌਤ ਹੋ ਗਈ। ਧਿਆਨ ਰਹੇ ਕਿ ਮਾਰੇ ਗਏ ਨਾਗਰਿਕ ਨਾਲ ਉਸ ਦਾ 3 ਸਾਲ ਦਾ ਪੋਤਾ ਵੀ ਸੀ, ਪਰ ਸੁਰੱਖਿਆ ਬਲਾਂ ਨੇ ਉਸ ਬੱਚੇ ਨੂੰ ਸੁਰੱਖਿਅਤ ਕੱਢ ਲਿਆ। ਸੁਰੱਖਿਆ ਬਲਾਂ ਵਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ।

RELATED ARTICLES
POPULAR POSTS