17.5 C
Toronto
Sunday, October 5, 2025
spot_img
Homeਭਾਰਤਹੁਣ ਕਰੋਨਾ ਨੂੰ ਠੀਕ ਕਰੇਗੀ ਮੋਲਨੁਪਿਰਾਵੀਰ ਨਾਮੀ ਗੋਲੀ

ਹੁਣ ਕਰੋਨਾ ਨੂੰ ਠੀਕ ਕਰੇਗੀ ਮੋਲਨੁਪਿਰਾਵੀਰ ਨਾਮੀ ਗੋਲੀ

ਨਵੀਂ ਦਿੱਲੀ/ਬਿਊਰੋ ਨਿਊਜ਼
ਕੋਵਿਡ-19 ਦੇ ਇਲਾਜ ’ਚ ਵਰਤੀ ਜਾਣ ਵਾਲੀ ਐਂਟੀਵਾਇਰਲ ਗੋਲੀ ਮੋਲਨੁਪਿਰਾਵੀਰ ਨੂੰ ਭਾਰਤ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਅਦ ਲਾਂਚ ਕਰ ਦਿੱਤਾ ਗਿਆ ਹੈ। ਮੋਲਨੁਪਿਰਾਵੀਰ ਤੋਂ ਇਲਾਵਾ ਕੋਵੋਵੈਕਸ ਅਤੇ ਕਾਰਬੇਵੈਕਸ ਨੂੰ ਵੀ ਕੇਂਦਰੀ ਔਸ਼ਧੀ ਮਾਨਕ ਕੰਟਰੋਲ ਸੰਗਠਨ ਨੇ ਮਨਜ਼ੂਰੀ ਦੇ ਦਿੱਤੀ ਹੈ। ਮੋਲਨੁਪਿਰਾਵੀਰ ਦਾ ਇਸਤੇਮਾਲ ਕੋਵਿਡ-19 ਤੋਂ ਪੀੜਤ ਮਰੀਜ਼ਾਂ ਦੇ ਇਲਾਜ ’ਚ ਕੀਤਾ ਜਾਂਦਾ ਹੈ। ਇਹ ਇਕ ਪੁਨਰਨਿਰਮਾਣ ਦਵਾਈ ਹੈ ਜਿਸ ਨੂੰ ਗੋਲੀ ਦਾ ਰੂਪ ਦਿੱਤਾ ਗਿਆ ਹੈ। ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ ਇਸ ਨੂੰ ਅਸਾਨੀ ਨਾਲ ਲੈ ਸਕਦਾ ਹੈ। ਇਹ ਗੋਲੀ ਵਾਇਰਸ ਨੂੰ ਸਰੀਰ ’ਚ ਫੈਲਣ ਤੋਂ ਰੋਕਦੀ ਹੈ ਅਤੇ ਮਰੀਜ਼ ਨੂੰ ਜਲਦੀ ਰਿਕਵਰ ਹੋਣ ’ਚ ਮਦਦ ਕਰਦੀ ਹੈ। ਪੀੜਤ ਮਰੀਜ ਨੂੰ 12 ਘੰਟੇ ਦੇ ਅੰਦਰ 4 ਗੋਲੀਆਂ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਇਲਾਜ ਦੇ ਦੌਰਾਨ ਮੋਲਨੁਪਿਰਾਵੀਰ ਦੀਆਂ ਗੋਲੀਆਂ ਦਾ 5 ਦਿਨਾਂ ਦਾ ਕੋਰਸ ਲੈਣਾ ਜ਼ਰੂਰੀ ਹੈ। ਲੰਘੇ ਦਿਨੀਂ ਲਾਂਚ ਕੀਤੀ ਗਈ ਇਸ ਦਵਾਈ ਦੀ ਕੀਮਤ 1399 ਰੁਪਏ ਹੈ। ਇਕ ਰਿਪੋਰਟ ਅਨੁਸਾਰ ਮੈਨਕਾਇੰਡ ਫਾਰਮਾ ਦੇ ਚੇਅਰਮੈਨ ਆਰਸੀ ਜਨੇਜਾ ਨੇ ਦੱਸਿਆ ਕਿ ਇਹ ਦਵਾਈ ਹੁਣ ਤੱਕ ਦੀ ਸਭ ਤੋਂ ਸਸਤੀ ਐਂਟੀਵਾਇਰ ਦਵਾਈ ਹੈ, ਜਿਸ ਦੀ ਇਕ ਗੋਲੀ 35 ਰੁਪਏ ਦੀ ਮਿਲੇਗੀ ਅਤੇ 5 ਦਿਨ ਦਾ ਕੋਰਸ 1399 ਰੁਪਏ ਵਿਚ ਮਿਲੇਗਾ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮੋਲਨੁਪਿਰਾਵੀਰ ਦੀਆਂ ਗੋਲੀਆਂ ਬਾਜ਼ਾਰ ਵਿਚ ਅਸਾਨੀ ਨਾਲ ਮਿਲ ਸਕਣਗੀਆਂ। ਸਾਰੇ ਮੈਡੀਕਲ ਸਟੋਰਾਂ ’ਤੇ ਇਸ ਨੂੰ ਵੇਚਣ ਦੀ ਸਿਫਾਰਿਸ਼ ਕੀਤੀ ਗਈ ਹੈ ਪ੍ਰੰਤੂ ਇਸ ਸਬੰਧੀ ਦੁਕਾਨਦਾਰਾਂ ਨੂੰ ਕੁੱਝ ਨਿਰਦੇਸ਼ ਵੀ ਦਿੱਤੇ ਗਏ ਹਨ।

RELATED ARTICLES
POPULAR POSTS