Breaking News
Home / ਭਾਰਤ / ਗੁਲਾਮ ਨਬੀ ਆਜ਼ਾਦ ਨੇ ਆਰ ਐਸ ਐਸ ਦੀ ਤੁਲਨਾ ਆਈ ਐਸ ਨਾਲ ਕੀਤੀ

ਗੁਲਾਮ ਨਬੀ ਆਜ਼ਾਦ ਨੇ ਆਰ ਐਸ ਐਸ ਦੀ ਤੁਲਨਾ ਆਈ ਐਸ ਨਾਲ ਕੀਤੀ

vਸੰਸਦ ‘ਚ ਹੋਇਆ ਹੰਗਾਮਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਵੱਲੋਂ ਆਰ ਐਸ ਐਸ ਦੀ ਤੁਲਨਾ ਆਈ ਐਸ ਨਾਲ ਕੀਤੇ ਜਾਣ ਦੇ ਮੁੱਦੇ ‘ਤੇ ਸੰਸਦ ਵਿਚ ਹੰਗਾਮਾ ਹੋਇਆ ਹੈ। ਇਸ ‘ਤੇ ਗੁਲਾਮ ਨਬੀ ਆਜ਼ਾਦ ਨੇ ਫਿਰ ਤੋਂ ਆਪਣੇ ਭਾਸ਼ਣ ਦਾ ਹਿੱਸਾ ਪੜ੍ਹ ਕੇ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਕੋਈ ਵੀ ਅਜਿਹਾ ਗਲਤ ਬਿਆਨ ਨਹੀਂ ਦਿੱਤਾ। ਮੀਡੀਆ ਨੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ।
ਗੁਲਾਮ ਨਬੀ ਆਜ਼ਾਦ ਨੇ ਰਾਜ ਸਭਾ ਵਿਚ ਬੋਲਦਿਆਂ ਕਿਹਾ, “ਅਸੀਂ ਬਹੁਤ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਹੇ ਹਾਂ। ਮੈਂ ਹਿੰਦੁਸਤਾਨ ਦੇ ਹਿੰਦੂ ਵੀਰਾਂ ਚਾਹੇ ਉਹ ਕੋਈ ਵੀ ਹੋਣ ਜਿਨ੍ਹਾਂ ਨੇ ਸਰਕਾਰ ਦੇ ਦਬਾਅ ਦੇ ਬਾਵਜੂਦ ਆਪਣੀ ਆਵਾਜ਼ ਚੁੱਕਣ ਦੀ ਹਿੰਮਤ ਕੀਤੀ, ਦੀ ਸ਼ਲਾਘਾ ਕਰਦਾ ਹਾਂ। ਅੱਜ ਹਿੰਦੂ ਤੇ ਮੁਸਲਮਾਨ ਦੀ ਲੜਾਈ ਹਿੰਦੁਸਤਾਨ ਵਿਚ ਨਹੀਂ ਹੈ। ਮੌਲਾਨਾ ਹਮੇਸ਼ਾ ਕਹਿੰਦੇ ਹਨ ਕਿ ਇਹ ਸੋਚ ਦੀ ਲੜਾਈ ਹੈ। ਅਸੀਂ ਉਸ ਸੋਚ ਦੇ ਖਿਲਾਫ ਹਾਂ ਉਹ ਚਾਹੇ ਹਿੰਦੂ, ਮੁਸਲਮਾਨ ਜਾਂ ਸਿੱਖ ਦੀ ਹੋਵੇ ਜਿਹੜੀ ਦੇਸ਼ ਵਿਰੋਧੀ ਹੈ। ਅਸੀਂ ਆਰ ਐਸ ਐਸ ਵਰਗੀਆਂ ਸੰਸਥਾਵਾਂ ਦਾ ਵੀ ਓਨਾ ਹੀ ਵਿਰੋਧ ਕਰਦੇ ਹਾਂ ਜਿੰਨਾ ਆਰ ਐਸ ਐਸ ਦਾ ਕਰਦੇ ਹਾਂ। ਲਿਹਾਜ਼ਾ ਇਹ ਧਰਮ ਦੀ ਲੜਾਈ ਨਹੀਂ ਹੈ। ਇਸਲਾਮ ਵਿਚ ਵੀ ਕੋਈ ਗਲਤ ਕੰਮ ਕਰਦਾ ਹੈ ਤਾਂ ਅਸੀਂ ਉਸ ਦੇ ਖਿਲਾਫ ਹਾਂ। ਭਾਜਪਾ ਨੇ ਕਾਂਗਰਸੀ ਨੇਤਾ ਨਬੀ ਦਾ ਵਿਰੋਧ ਕਰਦਿਆਂ ਉਨ੍ਹਾਂ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਆਖਿਆ ਹੈ।

Check Also

ਭਾਰਤ ਦੇ 11 ਸੂਬਿਆਂ ’ਚ ਲੋਕ ਸਭਾ ਦੇ ਤੀਜੇ ਪੜਾਅ ਦੀਆਂ ਵੋਟਾਂ ਭਲਕੇ ਮੰਗਲਵਾਰ ਨੂੰ

93 ਸੀਟਾਂ ’ਤੇ ਪੈਣਗੀਆਂ ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਚੋਣਾਂ ਦੇ ਤੀਜੇ …