7.3 C
Toronto
Friday, November 7, 2025
spot_img
Homeਭਾਰਤਬਾਲੀਵੁੱਡ ਅਦਾਕਾਰ ਇਰਫ਼ਾਨ ਖਾਨ ਦਾ ਦੇਹਾਂਤ

ਬਾਲੀਵੁੱਡ ਅਦਾਕਾਰ ਇਰਫ਼ਾਨ ਖਾਨ ਦਾ ਦੇਹਾਂਤ

54 ਸਾਲਾ ਇਰਫਾਨ ਖਾਨ ਕੈਂਸਰ ਤੋਂ ਸਨ ਪੀੜਤ

ਮੁੰਬਈ/ਬਿਊਰੋ ਨਿਊਜ਼ ਬਾਲੀਵੁੱਡ ਅਦਾਕਾਰ ਇਰਫ਼ਾਨ ਖਾਨ ਦਾ ਅੱਜ ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 54 ਸਾਲਾਂ ਦੇ ਸਨ ਤੇ ਪਿਛਲੇ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਇਸ ਖ਼ਬਰ ਨਾਲ ਸਮੁੱਚੇ ਬਾਲੀਵੁੱਡ ਜਗਤ ‘ਚ ਸੋਗ ਦੀ ਲਹਿਰ ਛਾ ਗਈ। ਇਰਫ਼ਾਨ ਖਾਨ ਦਾ ਜਨਮ ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਇੱਕ ਮੁਸਲਿਮ ਪਸ਼ਤੂਨ ਖਾਨਦਾਨ ‘ਚ ਹੋਇਆ ਸੀ। ਇਰਫ਼ਾਨ ਖਾਨ ਨੇ ਫ਼ਿਲਮ ਇੰਡਸਟਰੀ ‘ਚ 30 ਸਾਲ ਕੰਮ ਕੀਤਾ। ਉਨ੍ਹਾਂ ਆਪਣੀ ਵਧੀਆ ਅਦਾਕਾਰੀ ਦੇ ਦਮ ‘ਤੇ ਬਹੁਤ ਸਾਰੇ ਪੁਰਸਕਾਰ ਜਿੱਤੇ; ਜਿਨ੍ਹਾਂ ਵਿੱਚ ਰਾਸ਼ਟਰੀ ਫ਼ਿਲਮ ਪੁਰਸਕਾਰ ਤੇ ਫ਼ਿਲਮ ਫ਼ੇਅਰ ਪੁਰਸਕਾਰ ਪ੍ਰਮੁੱਖ ਹਨ। ਆਲੋਚਕ ਇਰਫ਼ਾਨ ਖਾਨ ਨੂੰ ਭਾਰਤੀ ਸਿਨੇਮਾ ਦੇ ਸੁਲਝੇ ਹੋਏ ਕਲਾਕਾਰਾਂ ਵਿੱਚੋਂ ਇੱਕ ਮੰਨਦੇ ਸਨ। ਉਨ੍ਹਾਂ ਨੂੰ ਪਦਮਸ਼੍ਰੀ ਐਵਾਰਡ ਵੀ ਮਿਲਿਆ ਸੀ। ਉਨ੍ਹਾਂ ਦਾ ਫ਼ਿਲਮੀ ਕੈਰੀਅਰ 1988 ‘ਚ ਫ਼ਿਲਮ ‘ਸਲਾਮ ਬੌਂਬੇ’ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਦੀਆਂ ਚਰਚਿਤ ਫ਼ਿਲਮਾਂ ‘ਹਾਸਿਲ’ ਅਤੇ ‘ਮਕਬੂਲ’ ਲਈ ਉਨ੍ਹਾਂ ਨੰ ਬਿਹਤਰੀਨ ਖਲਨਾਇਕ ਵਜੋਂ ਫ਼ਿਲਮ ਫ਼ੇਅਰ ਪੁਰਸਕਾਰ ਮਿਲਿਆ। ਬਾਲੀਵੁੱਡ ਦੀਆਂ ਸਮੂਹ ਫ਼ਿਲਮੀ ਹਸਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੀ ਇਰਫਾਨ ਖਾਨ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ।

RELATED ARTICLES
POPULAR POSTS