Breaking News
Home / ਭਾਰਤ / ਕਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਸਿਹਤ ’ਚ ਹੋਇਆ ਸੁਧਾਰ

ਕਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਸਿਹਤ ’ਚ ਹੋਇਆ ਸੁਧਾਰ

15 ਦਿਨਾਂ ਬਾਅਦ ਆਇਆ ਹੋਸ਼, ਦਿੱਲੀ ਦੇ ਏਮਜ਼ ਹਸਪਤਾਲ ’ਚ ਹਨ ਭਰਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਏਮਜ਼ ਹਸਪਤਾਲ ’ਚ ਦਾਖ਼ਲ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ 15 ਦਿਨਾਂ ਬਾਅਦ ਅੱਜ ਵੀਰਵਾਰ ਨੂੰ ਹੋਸ਼ ਆਇਆ ਹੈ। ਰਾਜੂ ਨੇ ਏਮਜ਼ ਦੇ ਮੈਡੀਕਲ ਸਟਾਫ਼ ਨਾਲ ਇਸ਼ਾਰਾਂ ’ਚ ਗੱਲ ਵੀ ਕੀਤੀ। ਉਨ੍ਹਾਂ ਨਰਸ ਨੂੰ ਪੁੱਛਿਆ ਕਿ ਉਹ ਹਸਪਤਾਲ ਕਿਵੇਂ ਪਹੁੰਚੇ? ਸਟਾਫ਼ ਨਰਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਤੁਸੀਂ ਚੱਕਰ ਆਉਣ ਕਾਰਨ ਡਿੱਗ ਪਏ ਸੀ, ਜਿਸ ਤੋਂ ਬਾਅਦ ਤੁਹਾਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਦਿੱਲੀ ਏਮਜ਼ ਦੇ ਡਾਕਟਰਾਂ ਵਲੋਂ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। ਰਾਜੂ ਦੀ ਸਿਹਤ ਸੁਧਾਰ ਸਬੰਧੀ ਉਨ੍ਹਾਂ ਦੇ ਸਾਲੇ ਅਸ਼ੀਸ਼ ਸ੍ਰੀਵਾਸਤਵ ਨੇ ਪੁਸ਼ਟੀ ਕੀਤੀ ਹੈ। ਉਨ੍ਹਾਂ ਰਾਜੂ ਨੂੰ ਹੋਸ਼ ਆਉਣ ਤੋਂ ਬਾਅਦ ਕਾਨਪੁਰ ਦੇ ਵਪਾਰੀ ਗਿਆਨੇਸ਼ ਅਤੇ ਹਾਸਰਸ ਕਲਾਕਾਰ ਅਨੂ ਅਵਸਥੀ ਨੂੰ ਵੀ ਫੋਨ ਕੀਤਾ। ਜ਼ਿਕਰਯੋਗ ਹੈ ਕਿ 10 ਅਗਸਤ ਨੂੰ ਜਿੰਮ ’ਚ ਕਸਰਤ ਕਰਦੇ ਸਮੇਂ ਰਾਜੂ ਸ੍ਰੀਵਾਸਤਵ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।

 

Check Also

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ

ਹਿਸਾਰ ’ਚ ਕਾਂਗਰਸੀ ਅਤੇ ਭਾਜਪਾ ਵਰਕਰ ਆਪਸ ਵਿਚ ਭਿੜੇ ਚੰਡੀਗੜ੍ਹ/ਬਿਊਰੋ ਨਿਊਜ਼ : 90 ਸੀਟਾਂ ਵਾਲੀ …