-4.2 C
Toronto
Wednesday, January 21, 2026
spot_img
Homeਭਾਰਤਲੈਂਡ ਫਾਰ ਜੌਬ ਮਾਮਲੇ ’ਚ ਤੇਜਸਵੀ ਯਾਦਵ ਨੂੰ ਵੀ ਸੀਬੀਆਈ ਵੱਲੋਂ ਸੰਮਨ

ਲੈਂਡ ਫਾਰ ਜੌਬ ਮਾਮਲੇ ’ਚ ਤੇਜਸਵੀ ਯਾਦਵ ਨੂੰ ਵੀ ਸੀਬੀਆਈ ਵੱਲੋਂ ਸੰਮਨ

ਲਾਲੂ ਦੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਕੋਲੋਂ ਈਡੀ ਨੂੰ 53 ਲੱਖ ਕੈਂਸ ਅਤੇ 2 ਕਿਲੋ ਸੋਨਾ ਮਿਲਿਆ
ਪਟਨਾ/ਬਿਊਰੋ ਨਿਊਜ਼ : ਨੌਕਰੀ ਬਦਲੇ ਜ਼ਮੀਨ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਦੇ ਕਰੀਬੀਆਂ ਅਤੇ ਰਿਸ਼ਤੇਦਾਰਾਂ ਦੇ ਠਿਕਾਣਿਆਂ ’ਤੇ ਰੇਡ ਕੀਤੀ। ਇਸ ਦੌਰਾਨ ਈਡੀ ਨੇ 53 ਲੱਖ ਰੁਪਏ ਕੈਸ਼, 1900 ਅਮਰੀਕੀ ਡਾਲਰ, 540 ਗ੍ਰਾਮ ਸੋਨਾ ਅਤੇ ਡੇਢ ਕਿਲੋਗ੍ਰਾਮ ਸੋਨੇ ਦੇ ਗਹਿਣੇ ਜਬਤ ਕੀਤੇ ਗਏ ਹਨ। ਇਸੇ ਦੌਰਾਨ ਹੀ ਬਿਹਾਰ ਦੇ ਡਿਪਟੀ ਸੀਐਮ ਤੇਜਸਵੀ ਯਾਦਵ ਨੂੰ ਵੀ ਸੀਬੀਆਈ ਨੇ ਪੁੱਛਗਿੱਛ ਲਈ ਸੰਮਨ ਭੇਜੇ ਹਨ। ਈਡੀ ਵੱਲੋਂ ਲੰਘੇ ਕੱਲ੍ਹ ਲਾਲੂ ਯਾਦਵ ਦੇ ਕਰੀਬੀਆਂ ਦੇ ਦਿੱਲੀ, ਮੁੰਬਈ, ਨੋਇਡਾ ਅਤੇ ਪਟਨਾ ’ਚ ਸਥਿਤ ਘਰਾਂ ਅਤੇ ਦਫ਼ਤਰਾਂ ਸਮੇਤ 15 ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਇਨ੍ਹਾਂ ’ਚ ਦਿੱਲੀ ਸਥਿਤ ਤੇਜਸਵੀ ਯਾਦਵ ਦਾ ਘਰ, ਲਾਲੂ ਦੀਆਂ ਤਿੰਨੋਂ ਬੇਟੀਆਂ ਹੇਮਾ, ਰਾਗਿਨੀ ਅਤੇ ਚੰਦਾ ਦੇ ਘਰ ਵੀ ਸ਼ਾਮਲ ਸੀ। ਇਨ੍ਹਾਂ ਤੋਂ ਇਲਾਵਾ ਲਾਲੂ ਯਾਦਵ ਦੇ ਇਕ ਕਰੀਬੀ ਰਿਸ਼ਤੇਦਾਰ ਦੇ ਗਾਜੀਆਬਾਦ ਸਥਿਤ ਘਰ ’ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਲੈਂਡ ਫਾਰ ਜੌਬ ਮਾਮਲੇ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਕੋਲੋਂ ਵੀ ਈਡੀ ਪੁੱਛਗਿੱਛ ਕਰ ਚੁੱਕੀ ਹੈ। ਰੇਲ ਮੰਤਰੀ ਰਹਿੰਦੇ ਹੋਏ ਲਾਲੂ ਯਾਦਵ ਨੇ ਲੋਕਾਂ ਕੋਲੋਂ ਜ਼ਮੀਨ ਲੈ ਕੇ ਉਨ੍ਹਾਂ ਨੂੰ ਰੇਲਵੇ ਵਿਭਾਗ ਵਿਚ ਨੌਕਰੀ ਦਿੱਤੀ ਸੀ।

 

RELATED ARTICLES
POPULAR POSTS