0.9 C
Toronto
Wednesday, January 7, 2026
spot_img
Homeਭਾਰਤਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ 'ਤੇ ਕਰਾਰਾ ਥੱਪੜ : ਕੇਜਰੀਵਾਲ

ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ‘ਤੇ ਕਰਾਰਾ ਥੱਪੜ : ਕੇਜਰੀਵਾਲ

3ਨਵੀਂ ਦਿੱਲੀ  : ਅਰੁਣਾਂਚਲ ਪ੍ਰਦੇਸ਼ ‘ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਭਾਜਪਾ ਤੇ ਮੋਦੀ ਸਰਕਾਰ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ ਇਹ ਫੈਸਲਾ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ‘ਤੇ ਕਰਾਰਾ ਥੱਪੜ ਹੈ। ਇਸ ਤੋਂ ਉਹ ਸਿੱਖਣਗੇ ਤੇ ਜਮਹੂਰੀ ਢੰਗ ਨਾਲ ਚੁਣੀ ਗਈ ਸਰਕਾਰ ਦੇ ਕੰਮ ਵਿੱਚ ਦਖਲ ਨਹੀਂ ਦੇਣਗੇ। ਉਨ੍ਹਾਂ ਕਿਹਾ ਹੈ ਕਿ ਹੁਣ ਉਮੀਦ ਹੈ ਕਿ ਮੋਦੀ ਦਿੱਲੀ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੱਲਣ ਦੇਣਗੇ।
ਉਧਰ ਦੂਜੇ ਪਾਸੇ  ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਨੇ ਭਾਰਤੀ ਮਾਲ ਸੇਵਾਵਾਂ ਤੋਂ ਵਾਲੰਟੀਅਰੀ ਰਿਟਾਇਰਮੈਂਟ ਲੈ ਲਈ ਹੈ। ਉਨ੍ਹਾਂ ਨੇ ਆਮਦਨ ਕਰ ਵਿਭਾਗ ਨਾਲ ਤਕਰੀਬਨ 22 ਸਾਲ ਨੌਕਰੀ ਕਰਨ ਤੋਂ ਬਾਅਦ ਇਸ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਹੁਣ ਪਾਰਟੀ ਵਿਚ ਕਿਸੇ ਵੱਡੇ ਅਹੁਦੇ ‘ਤੇ ਕੰਮ ਕਰਨਗੇ।

RELATED ARTICLES
POPULAR POSTS