25.4 C
Toronto
Tuesday, September 1, 2026
spot_img
Homeਭਾਰਤਅਦਾਕਾਰ ਸਤੀਸ਼ ਕੌਸ਼ਿਕ ਦੀ ਮੌਤ ’ਚ ਆਇਆ ਨਵਾਂ ਮੋੜ

ਅਦਾਕਾਰ ਸਤੀਸ਼ ਕੌਸ਼ਿਕ ਦੀ ਮੌਤ ’ਚ ਆਇਆ ਨਵਾਂ ਮੋੜ

ਅਦਾਕਾਰ ਸਤੀਸ਼ ਕੌਸ਼ਿਕ ਦੀ ਮੌਤ ’ਚ ਆਇਆ ਨਵਾਂ ਮੋੜਹੋਲੀ ਪਾਰਟੀ ਵਾਲੇ ਫਾਰਮ ਹਾਊਸ ਤੋਂ ਮਿਲੀਆਂ ਪੁਲਿਸ ਨੂੰ ਇਤਰਾਜ਼ਯੋਗ ਦਵਾਈਆਂ
ਮੁੰਬਈ/ਬਿਊਰੋ ਨਿਊਜ਼ : ਜ਼ਿੰਦਾਦਿਲ ਅਦਾਕਾਰ ਸਤੀਸ਼ ਕੌਸ਼ਿਕ ਇਸ ਤਰ੍ਹਾਂ ਅਚਾਨਕ ਸਭ ਨੂੰ ਛੱਡ ਕੇ ਚਲੇ ਜਾਣਗੇ ਇਸ ਸਬੰਧੀ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ‘ਯਾਰੋਂ ਕੇ ਯਾਰ’ ਦੇ ਨਾਂ ਨਾਲ ਮਸ਼ਹੂਰ ਸਤੀਸ਼ ਕੌਸ਼ਿਕ ਦੇ ਦਿਹਾਂਤ ਮਗਰੋਂ ਪੂਰਾ ਬਾਲੀਵੁੱਡ ਸਦਮੇ ’ਚ ਹੈ। ਪ੍ਰੰਤੂ ਇਸ ਮਾਮਲੇ ਵਿਚ ਇਕ ਹੈਰਾਨ ਕਰਨ ਵਾਲਾ ਨਵਾਂ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਅਨੁਸਾਰ ਸਤੀਸ਼ ਕੌਸ਼ਿਕ ਦੀ ਮੌਤ ਸ਼ੱਕੀ ਹਾਲਾਤਾਂ ’ਚ ਹੋਈ ਹੈ। ਜਦ ਦਿੱਲੀ ਪੁਲਿਸ ਦੀ ਟੀਮ ਨੇ ਪਾਰਟੀ ਵਾਲੇ ਫਾਰਮ ਹਾਊਸ ’ਤੇ ਜਾ ਕੇ ਜਾਂਚ ਕੀਤੀ ਤਾਂ ਪੁਲਿਸ ਨੂੰ ਉਥੋਂ ਕੁਝ ਇਤਰਾਜ਼ਯੋਗ ਦਵਾਈਆਂ ਬਰਾਮਦ ਹੋਈਆਂ। ਜਿਨ੍ਹਾਂ ਸਬੰਧੀ ਪੁਲਿਸ ਫਾਰਮ ਹਾਊਸ ਦੇ ਮਾਲਿਕ ਕੋਲੋਂ ਪੁੱਛਗਿੱਛ ਕਰਨਾ ਚਾਹੁੰਦੀ ਸੀ ਪ੍ਰੰਤੂ ਉਹ ਫਰਾਰ ਹੈ। ਦਿੱਲੀ ਪੁਲਿਸ ਅਨੁਸਾਰ ਸਤੀਸ਼ ਕੌਸ਼ਿਕ ਦੀ ਮੌਤ ਸ਼ੱਕੀ ਹਾਲਤ ਵਿਚ ਹੋਈ ਹੈ ਇਸ ਲਈ ਉਨ੍ਹਾਂ ਦੀ ਮਿ੍ਰਤਕ ਦੇਹ ਦਾ ਪੋਸਟ ਮਾਰਟਮ ਵੀ ਕਰਵਾਇਆ ਗਿਆ ਸੀ ਜਿਸ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਕਿ ਫਾਰਮ ਹਾਊਸ ’ਚ ਮਿਲੀਆਂ ਇਤਰਾਜ਼ਯੋਗ ਦਵਾਈਆਂ ਕਿਸ ਲਈ ਅਤੇ ਕਿਉਂ ਮੰਗਵਾਈਆਂ ਗਈਆਂ ਸਨ। ਕਿਤੇ ਇਨ੍ਹਾਂ ਦਵਾਈਆਂ ਦਾ ਸਬੰਧ ਸਤੀਸ਼ ਕੌਸ਼ਿਕ ਦੀ ਮੌਤ ਨਾਲ ਤਾਂ ਨਹੀਂ। ਧਿਆਨ ਰਹੇ ਕਿ ਸਤੀਸ਼ ਕੌਸ਼ਿਕ ਦਿੱਲੀ ’ਚ ਆਪਣੇ ਇਕ ਦੋਸਤ ਦੇ ਫਾਰਮ ਹਾਊਸ ’ਤੇ ਹੋਲੀ ਪਾਰਟੀ ’ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਸੇ ਦੌਰਾਨ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਦਿੱਲੀ ਦੇ ਇਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਜਦਕਿ ਡਾਕਟਰਾਂ ਦਾ ਕਹਿਣਾ ਹੈ ਕਿ ਅਦਾਕਾਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

RELATED ARTICLES
POPULAR POSTS