Breaking News
Home / ਭਾਰਤ / ਦਿੱਲੀ ਵਿੱਚ ਲੱਗੇ ਲਾਕਡਾਊਨ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਦੀ ਸੇਵਾ ਸ਼ੁਰੂ

ਦਿੱਲੀ ਵਿੱਚ ਲੱਗੇ ਲਾਕਡਾਊਨ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਦੀ ਸੇਵਾ ਸ਼ੁਰੂ

ਬੀਬੀ ਜਗੀਰ ਨੇ ਕਿਹਾ – ਸਰਕਾਰ ਲੋਕਾਂ ‘ਚ ਦਹਿਸ਼ਤ ਪੈਦਾ ਨਾ ਕਰੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਇਕ ਹਫਤੇ ਲਈ ਲਾਕਡਾਊਨ ਲੱਗ ਚੁੱਕਾ ਹੈ। ਇਸ ਲਾਕਡਾਊਨ ਦੌਰਾਨ ਕੋਈ ਵੀ ਗਰੀਬ ਭੁੱਖਾ ਨਾ ਰਹੇ, ਉਸ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਮਾਨਵਤਾ ਦੀ ਸੇਵਾ ਵਿਚ ਲੱਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਤਾਂ ਜੋ ਕੋਈ ਵੀ ਪਰਵਾਸੀ ਮਜ਼ਦੂਰ ਅਤੇ ਗਰੀਬ ਭੁੱਖਾ ਨਾ ਰਹੇ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਰੋਨਾ ਸਬੰਧੀ ਸਰਕਾਰ ਇਕਦਮ ਪਾਬੰਦੀਆਂ ਲਗਾ ਕੇ ਲੋਕਾਂ ‘ਚ ਦਹਿਸ਼ਤ ਪੈਦਾ ਨਾ ਕਰੇ, ਸਗੋਂ ਲੋਕਾਂ ਨੂੰ ਇਸ ਤੋਂ ਸੁਚੇਤ ਕਰੇ। ਉਨ੍ਹਾਂ ਕਿਹਾ ਕਿ ਦਹਿਸ਼ਤ ਦਾ ਲੋਕਾਂ ‘ਤੇ ਮਾੜਾ ਅਸਰ ਪੈਦਾ ਹੈ ਅਤੇ ਇਹ ਨੁਕਸਾਨ ਦਾ ਕਾਰਨ ਵੀ ਬਣਦੀ ਹੈ।

Check Also

ਰਾਹੁਲ ਗਾਂਧੀ ਅਚਾਨਕ ਪਹੁੰਚੇ ਹਰਿਆਣਾ ਦੇ ਪਿੰਡ ਘੋਘੜੀਪੁਰ

    ਅਮਰੀਕਾ ’ਚ ਹਾਦਸੇ ਦੌਰਾਨ ਜ਼ਖਮੀ ਹੋਏ ਨੌਜਵਾਨ ਦੇ ਪਰਿਵਾਰ ਨੂੰ ਮਿਲੇ ਰਾਹੁਲ ਕਰਨਾਲ/ਬਿਊੂਰੋ …