Breaking News
Home / ਭਾਰਤ / ਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ਖਿਲਾਫ਼ ਡਰੱਗ ਮਾਮਲੇ ’ਚ ਨਹੀਂ ਮਿਲੇ ਸਬੂਤ

ਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ਖਿਲਾਫ਼ ਡਰੱਗ ਮਾਮਲੇ ’ਚ ਨਹੀਂ ਮਿਲੇ ਸਬੂਤ

ਸਵਾਲਾਂ ’ਚ ਘਿਰੇ ਐਨ ਸੀ ਬੀ ਦੇ ਡਾਇਰੈਕਟਰ ਸਮੀਰ ਵਾਨਖੇੜੇ
ਮੁੰਬਈ/ਬਿਊਰੋ ਨਿਊਜ਼
ਕਰੂਜ਼ ਡਰੱਗਸ਼ਿਪ ਮਾਮਲੇ ’ਚ ਘਿਰੇ ਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ਖਾਨ ਖਿਲਾਫ਼ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਸਿੱਟ ਨੂੰ ਕੋਈ ਸਬੂਤ ਨਹੀਂ ਮਿਲਿਆ, ਜਿਸ ਤੋਂ ਇਹ ਸਾਬਤ ਹੋ ਸਕੇ ਕਿ ਸ਼ਾਹਰੁਖ ਖਾਨ ਦਾ ਮੁੰਡਾ ਆਰੀਅਨ ਖਾਨ ਅੰਤਰਰਾਸ਼ਟਰੀ ਡਰੱਗ ਤਸਕਰੀ ਸਿੰਡੀਕੇਟ ਦਾ ਹਿੱਸਾ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਦਾਅਵਾ ਕੀਤਾ ਗਿਆ ਹੈ ਕਿ ਆਰੀਅਨ ਦੇ ਡਰੱਗ ਤਸਕਰੀ ਦੇ ਮਾਮਲੇ ’ਚ ਸ਼ਾਮਿਲ ਹੋਣ ਦੇ ਸਬੂਤ ਨਹੀਂ ਮਿਲੇ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਜਾਂਚ ਦੀ ਅਗਵਾਈ ਕਰਨ ਵਾਲੇ ਐਨਸੀਬੀ ਦੇ ਡਾਇਰੈਕਟਰ ਸਮੀਰ ਵਾਨਖੇੜੇ ਸ਼ੱਕ ਦੇ ਘੇਰੇ ਵਿਚ ਆ ਗਏ ਹਨ। ਜਦਕਿ ਦੂਜੇ ਪਾਸੇ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਐਸ ਆਈ ਟੀ ਦੀ ਜਾਂਚ ਫ਼ਿਲਹਾਲ ਪੂਰੀ ਨਹੀਂ ਹੋਈ ਅਤੇ ਐਨ ਸੀ ਬੀ ਦੇ ਮੈਨੇਜਰ ਐਸ ਐਨ ਪ੍ਰਧਾਨ ਨੂੰ ਆਪਣੀ ਰਿਪੋਰਟ ਸੌਂਪਣ ਲਈ ਹਾਲੇ ਕੁੱਝ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਫਾਈਨਲ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਕਾਨੂੰਨੀ ਰਾਏ ਵੀ ਲਈ ਜਾਵੇਗੀ। ਧਿਆਨ ਰਹੇ ਕਿ ਆਰੀਅਨ ਖਾਨ ਨੂੰ ਐਨਸੀਬੀ ਦੀ ਟੀਮ 2 ਅਕਤੂਬਰ 2021 ਦੀ ਰਾਤ ਨੂੰ ਮੁੰਬਈ ਦੇ ਕਰੂਜ਼ਸ਼ਿਪ ਦੋ ਟਰਮੀਨਲ ਤੋਂ ਡਰੱਗ ਮਾਮਲੇ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ, ਜਿਸ ਚਲਦਿਆਂ ਉਸ ਨੂੰ ਲਗਭਗ 28 ਦਿਨ ਜੇਲ੍ਹ ’ਚ ਬਿਤਾਉਣੇ ਪਏ ਸਨ।

 

Check Also

ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ

3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …