Breaking News
Home / ਭਾਰਤ / ਲਾਲੂ ਯਾਦਵ ਤੋਂ ਸੀਬੀਆਈ ਨੇ ਤਿੰਨੇ ਘੰਟੇ ਕੀਤੀ ਪੁੱਛਗਿੱਛ

ਲਾਲੂ ਯਾਦਵ ਤੋਂ ਸੀਬੀਆਈ ਨੇ ਤਿੰਨੇ ਘੰਟੇ ਕੀਤੀ ਪੁੱਛਗਿੱਛ

ਲੰਘੇ ਦਿਨੀਂ ਸੀਬੀਆਈ ਨੇ ਪਤਨੀ ਰਾਬੜੀ ਦੇਵੀ ਕੋਲੋਂ ਵੀ ਪੁੱਛੇ ਸਨ 48 ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਰੇਲਵੇ ’ਚ ਨੌਕਰੀ ਬਦਲੇ ਜ਼ਮੀਨ ਮਾਮਲੇ ’ਚ ਸੀਬੀਆਈ ਨੇ ਅੱਜ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਲਾਲੂ ਯਾਦਵ ਕੋਲੋਂ ਤਿੰਨ ਘੰਟੇ ਪੁੱਛਗਿੱਛ ਕੀਤੀ। ਸੀਬੀਆਈ ਨੇ ਲਾਲੂ ਯਾਦਵ ਕੋਲੋਂ ਉਨ੍ਹਾਂ ਦੀ ਬੇਟੀ ਮੀਸਾ ਭਾਰਤੀ ਦੀ ਰਿਹਾਇਸ਼ ’ਤੇ ਪੁੱਛਗਿੱਛ ਕੀਤੀ। ਲਾਲੂ ਯਾਦਵ ਸਿੰਘਾਪੁਰ ਤੋਂ ਕਿਡਨੀ ਟਰਾਂਸਪਲਾਂਟ ਕਰਵਾਉਣ ਮਗਰੋਂ ਦਿੱਲੀ ’ਚ ਸੀਮਾ ਭਾਰਤੀ ਦੀ ਰਿਹਾਇਸ਼ ’ਤੇ ਹੀ ਰਹਿ ਰਹੇ ਹਨ। ਜਦਕਿ ਲੰਘੇ ਦਿਨੀਂ ਪਟਨਾ ’ਚ ਲਾਲੂ ਯਾਦਵ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਕੋਲੋਂ ਵੀ ਸੀਬੀਆਈ ਨੇ 4 ਘੰਟੇ ਤੱਕ ਪੁਛਗਿੱਛ ਕੀਤੀ ਸੀ ਅਤੇ ਇਸ ਦੌਰਾਨ ਸੀਬੀਆਈ ਨੇ ਉਨ੍ਹਾਂ ਨੂੰ 48 ਸਵਾਲ ਕੀਤੇ ਸਨ। ਲੈਂਡ ਫਾਰ ਜੌਬ ਸਕੈਮ ’ਚ ਸੀਬੀਆਈ ਦੀ ਚਾਰਜਸ਼ੀਟ ’ਤੇ ਕੋਰਟ ਨੇ ਲਾਲੂ ਯਾਦਵ, ਰਾਬੜੀ ਦੇਵੀ ਅਤੇ ਮੀਸਾ ਭਾਰਤੀ ਨੂੰ ਸੰਮਨ ਜਾਰੀ ਕੀਤੇ ਸਨ। ਸੀਬੀਆਈ ਨੇ ਚਾਰਜਸ਼ੀਟ ’ਚ ਲਾਲੂ ਯਾਦਵ ਅਤੇ ਰਾਬੜੀ ਦੇਵੀ ਤੋਂ ਇਲਾਵਾ 14 ਹੋਰਨਾਂ ਨੂੰ ਆਰੋਪੀ ਬਣਾਇਆ ਹੈ ਅਤੇ 15 ਮਾਰਚ ਨੂੰ ਇਨ੍ਹਾਂ ਨੂੰ ਕੋਰਟ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਧਿਆਨ ਰਹੇ ਕਿ ਜਦੋਂ ਲਾਲੂ ਯਾਦਵ ਕੇਂਦਰੀ ਰੇਲਵੇ ਮਨਿਸਟਰ ਸਨ ਉਦੋਂ ਲੈਂਡ ਫਾਰ ਜੌਬ ਸਕੈਮ ਹੋਇਆ ਸੀ। ਸੀਬੀਆਈ ਦਾ ਆਰੋਪ ਹੈ ਕਿ ਲਾਲੂ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਪ੍ਰਾਪਰਟੀ ਅਤੇ ਜ਼ਮੀਨ ਟਰਾਂਸਫਰ ਕਰਵਾਈ ਸੀ, ਜਿਸ ਦੇ ਬਲਦੇ ਰੇਲਵੇ ਦੇ ਵੱਖ-ਵੱਖ ਜੋਨਾਂ ਮੁੰਬਈ, ਜੱਬਲਪੁਰ, ਕੋਲਕਾਤਾ ਅਤੇ ਜੈਪੁਰ ਆਦਿ ’ਚ ਲੋਕਾਂ ਨੂੰ ਨੌਕਰੀ ਦਿੱਤੀ ਗਈ ਸੀ।

 

Check Also

ਭਾਰਤ ਦੇ 11 ਸੂਬਿਆਂ ’ਚ ਲੋਕ ਸਭਾ ਦੇ ਤੀਜੇ ਪੜਾਅ ਦੀਆਂ ਵੋਟਾਂ ਭਲਕੇ ਮੰਗਲਵਾਰ ਨੂੰ

93 ਸੀਟਾਂ ’ਤੇ ਪੈਣਗੀਆਂ ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਚੋਣਾਂ ਦੇ ਤੀਜੇ …