Breaking News
Home / ਭਾਰਤ / ਪਾਕਿਸਤਾਨ ਵਾਲੇ ਕਸ਼ਮੀਰ ‘ਂਚੋਂ ਆਏ ਬੇਘਰ ਪਰਿਵਾਰਾਂ ਦੀ ਕੇਂਦਰ ਸਰਕਾਰ ਕਰੇਗੀ ਮੱਦਦ

ਪਾਕਿਸਤਾਨ ਵਾਲੇ ਕਸ਼ਮੀਰ ‘ਂਚੋਂ ਆਏ ਬੇਘਰ ਪਰਿਵਾਰਾਂ ਦੀ ਕੇਂਦਰ ਸਰਕਾਰ ਕਰੇਗੀ ਮੱਦਦ

5300 ਪਰਿਵਾਰਾਂ ਨੂੰ ਮਿਲੇਗਾ ਪ੍ਰਤੀ ਪਰਿਵਾਰ ਸਾਢੇ ਪੰਜਪੰਜ ਲੱਖ ਰੁਪਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪਾਕਿਸਤਾਨ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚੋਂ ਬੇਘਰ ਹੋ ਕੇ ਭਾਰਤ ਆਏ 5300 ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਸਾਢੇ ਪੰਜਪੰਜ ਲੱਖ ਰੁਪਏ ਦੀ ਵਿੱਤੀ ਮੱਦਦ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਵਿਚ ਹੋਈ ਕੈਬਨਿਟ ਮੀਟਿੰਗ ਵਿਚ ਲਿਆ ਗਿਆ। ਜ਼ਿਕਰਯੋਗ ਹੈ ਕਿ 1947 ਵਿਚ ਦੇਸ਼ ਦੀ ਵੰਡ ਅਤੇ ਉਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਭਾਰਤ ਵਿਚ ਸ਼ਾਮਲ ਹੋਣ ਤੋਂ ਬਾਅਦ ਪੀ.ਓ.ਕੇ. ਤੋਂ 5300 ਪਰਿਵਾਰ ਬੇਘਰ ਹੋ ਕੇ ਭਾਰਤ ਆਏ ਸਨ। ਇਹ ਪਰਿਵਾਰ ਜੰਮੂ ਕਸ਼ਮੀਰ ਵਿਚ ਨਾ ਵਸ ਕੇ ਦੂਜੇ ਸੂਬਿਆਂ ਵਿਚ ਵੀ ਚਲੇ ਗਏ ਸਨ ਅਤੇ ਫਿਰ ਬਾਅਦ ਵਿਚ ਜੰਮੂ ਕਸ਼ਮੀਰ ਵਿਚ ਆ ਕੇ ਵਸ ਗਏ ਸਨ ਅਤੇ ਉਹਨਾਂ ਨੂੰ ਕੋਈ ਵੀ ਸਰਕਾਰੀ ਲਾਭ ਨਹੀਂ ਸੀ ਮਿਲ ਸਕਿਆ। ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਨਾਲ ਹੁਣ ਨਿਆਂ ਹੋਇਆ ਹੈ।

Check Also

ਹੈਦਰਾਬਾਦ ‘ਚ ਇਨਸਾਨੀਅਤ ਹੋਈ ਸ਼ਰਮਸ਼ਾਰ

ਮਹਿਲਾ ਵੈਟਰਨਰੀ ਡਾਕਟਰ ਨੂੰ ਜਬਰ ਜਨਾਹ ਤੋਂ ਬਾਅਦ ਅੱਗ ਲਗਾ ਕੇ ਸਾੜਿਆ ਲੋਕ ਸਭਾ ‘ਚ …