ਡਿਪਟੀ ਮੇਅਰ ਲਈ ਮੁਹੰਮਦ ਇਕਬਾਲ ਹੋਣਗੇ ਉਮੀਦਵਾਰ, ਭਾਜਪਾ ਨਹੀਂ ਲੜੇਗੀ ਚੋਣ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਲਈ ਆਮ ਆਦਮੀ ਪਾਰਟੀ ਨੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਮੇਅਰ ਦੇ ਲਈ ਸ਼ੈਲੀ ਓਬਰਾਏ ਅਤੇ ਡਿਪਟੀ ਮੇਅਰ ਦੇ ਲਈ ਆਲੇ ਮੁਹੰਮਦ ਇਕਬਾਲ ਉਮੀਦਵਾਰ ਹੋਣਗੇ ਆਲੇ ਮੁਹੰਮਦ ਮਟੀਆ ਮਹਿਲ ਤੋਂ ਵਿਧਾਇਕ ਸ਼ੋਇਬ ਇਕਬਾਲ ਦੇ ਪੁੱਤਰ ਹਨ। ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 6 ਜਨਵਰੀ ਨੂੰ ਹੋਵੇਗੀ। 250 ਸੀਟਾਂ ਵਾਲੀ ਦਿੱਲੀ ਨਗਰ ਨਿਗਮ ਲਈ ਹੋਈਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 134 ਵਾਰਡਾਂ ਵਿਚ ਜਿੱਤ ਹਾਸਲ ਕੀਤੀ ਸੀ ਜਦਕਿ ਭਾਜਪਾ ਨੂੰ 104 ਵਾਰਡਾਂ ਵਿਚ ਜਿੱਤ ਮਿਲੀ ਸੀ। ਮੇਅਰ ਦੀ ਚੋਣ ’ਚ 273 ਮੈਂਬਰ ਵੋਟ ਪਾਉਣਗੇ ਜਦਕਿ ਬਹੁਮਤ ਲਈ 133 ਵੋਟਾਂ ਚਾਹੀਦੀਆਂ ਹਨ। ਆਮ ਆਦਮੀ ਪਾਰਟੀ ਕੋਲ 134 ਕੌਂਸਲਰ ਹਨ। ਇਸ ਤੋਂ ਇਲਵਾ 3 ਰਾਜ ਸਭਾ ਦੇ ਮੈਂਬਰ ਵੀ ਹਨ। ਇਨ੍ਹਾਂ ਚੋਣਾਂ ’ਚ 250 ਕੌਂਸਲਰਾਂ ਦੇ ਨਾਲ 10 ਸੰਸਦ ਮੈਂਬਰ ਅਤੇ 13 ਵਿਧਾਨ ਸਭਾ ਦੇ ਮੈਂਬਰ ਵੋਟ ਪਾਉਣਗੇ। ਉਧਰ ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਮਵੀਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਮੇਅਰ ਦੀ ਚੋਣ ਵਿਚ ਹਿੱਸਾ ਨਾ ਲੈਣ ਦਾ ਫੈਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੋਲ ਪੂਰਨ ਬਹੁਮਤ ਹੈ ਅਤੇ ਉਹ ਆਪਣੇ ਮੇਅਰ ਅਤੇ ਡਿਪਟੀ ਮੇਅਰ ਬਣਾ ਲੈਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਉਨ੍ਹਾਂ ਨੂੰ ਜਲਦੀ ਪੂਰਾ ਕੀਤਾ ਜਾਵੇ। ਧਿਆਨ ਰਹੇ ਕਿ ਦਿੱਲੀ ਨਗਰ ਨਿਗਮ ’ਤੇ ਪਿਛਲੇ 15 ਸਾਲਾਂ ਤੋਂ ਭਾਜਪਾ ਦਾ ਕਬਜਾ ਚੱਲਿਆ ਆ ਰਿਹਾ ਸੀ ਪ੍ਰੰਤੂ ਇਸ ਵਾਰ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕਰਦਿਆਂ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ।
Check Also
ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ ਕੁਮਾਰ ਦਾ ਦਿਹਾਂਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ ਮੁੰਬਈ/ਬਿਊਰੋ ਨਿਊਜ਼ ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ …