-0.7 C
Toronto
Sunday, January 11, 2026
spot_img
Homeਭਾਰਤਸੰਤ ਸੀਚੇਵਾਲ ਨੇ ਰਾਜ ਸਭਾ ’ਚ ਚੁੱਕਿਆ ਝੋਪੜੀਆਂ ’ਚ ਰਹਿਣ ਵਾਲੇ ਲੋਕਾਂ...

ਸੰਤ ਸੀਚੇਵਾਲ ਨੇ ਰਾਜ ਸਭਾ ’ਚ ਚੁੱਕਿਆ ਝੋਪੜੀਆਂ ’ਚ ਰਹਿਣ ਵਾਲੇ ਲੋਕਾਂ ਦਾ ਮੁੱਦਾ

ਕਿਹਾ : ਜੇ ਗਰੀਬਾਂ ਲਈ ਸਕੀਮਾਂ ਚੱਲ ਰਹੀਆਂ ਹਨ ਤਾਂ ਜਨਤਾ ਗਰੀਬ ਕਿਉਂ?
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ ’ਚ ਗੰਦੇ ਨਾਲਿਆਂ ਕੰਢੇ ਝੋਂਪੜੀਆਂ ’ਚ ਰਹਿਣ ਵਾਲੇ ਲੋਕਾਂ ਦਾ ਮੁੱਦਾ ਚੁੱਕਿਆ। ਸੰਸਦ ਵਿਚ ਅਨੁਸੂਚਿਤ ਜਾਤੀ ਦੇ ਕਲਿਆਣ ਨਾਲ ਸਬੰਧਤ ਇਕ ਬਿਲ ’ਤੇ ਚਰਚਾ ਹੋ ਰਹੀ ਸੀ। ਇਸੇ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਦਾ ਚੁੱਕਦਿਆਂ ਕਿਹਾ ਕਿ ਜੇਕਰ ਗਰੀਬਾਂ ਦੇ ਕਲਿਆਣ ਲਈ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਗਈਆਂ ਹਨ ਤਾਂ ਇਨ੍ਹਾਂ ਦਾ ਅਸਰ ਕਿਤੇ ਵੀ ਨਜ਼ਰ ਕਿਉਂ ਨਹੀਂ ਆਉਂਦਾ। ਸੰਤ ਸੀਚੇਵਾਲ ਨੇ ਲੁਧਿਆਣਾ ਦੇ ਬੁੱਢਾ ਨਾਲਾ, ਜਲੰਧਰ ਦੀ ਕਾਲਾ ਸੰਘਿਆ ਡਰੇਨ ਸਮੇਤ ਪੰਜਾਬ ’ਚ ਹੋਰਨਾਂ ਥਾਂਵਾਂ ’ਤੇ ਗੰਦੇ ਨਾਲਿਆਂ ਕੰਢੇ ਬਣੀਆਂ ਝੋਂਪੀਆਂ ’ਚ ਰਹਿ ਰਹੇ ਲੋਕਾਂ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬਹੁਤ ਸਾਰੇ ਲੋਕ ਗੰਦੇ ਪਾਣੀ ਦੇ ਕੰਢੇ ’ਤੇ ਰਹਿੰਦੇ ਹਨ ਅਤੇ ਖੁਦ ਸਾਫ਼ ਪਾਣੀ ਪੀਣ ਲਈ ਤਰਸਦੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਗਰੀਬਾਂ ਦੇ ਕਲਿਆਣ ਲਈ ਸਕੀਮਾਂ ਬਣਾਈਆਂ ਗਈਆਂ ਹਨ ਤਾਂ ਇਨ੍ਹਾਂ ਨਾਲਿਆਂ ਕੰਢੇ ਜਾਂ ਝੋਂਪੜੀਆਂ ’ਚ ਰਹਿਣ ਵਾਲੇ ਲੋਕਾਂ ’ਤੇ ਇਨ੍ਹਾਂ ਸਕੀਮਾਂ ਦਾ ਅਸਰ ਕਿਉਂ ਨਹੀਂ ਹੋਇਆ। ਸਮੇਂ ਦੀਆਂ ਸਰਕਾਰਾਂ ਇਨ੍ਹਾਂ ਲੋਕਾਂ ਦੇ ਜੀਵਨ ’ਚ ਤਬਦੀਲੀ ਕਿਉਂ ਨਹੀਂ ਲਿਆ ਸਕੀਆਂ।

 

RELATED ARTICLES
POPULAR POSTS