Breaking News
Home / ਭਾਰਤ / ਬਠਿੰਡੇ ਦੇ ਸੰਨੀ ਨੇ ਜਿੱਤਿਆ ‘ਇੰਡੀਅਨ ਆਈਡਲ’

ਬਠਿੰਡੇ ਦੇ ਸੰਨੀ ਨੇ ਜਿੱਤਿਆ ‘ਇੰਡੀਅਨ ਆਈਡਲ’

ਮੁੰਬਈ/ਬਿਊਰੋ ਨਿਊਜ਼ : ਬਠਿੰਡਾ ਨਾਲ ਸਬੰਧਤ ਸੰਨੀ ਹਿੰਦੁਸਤਾਨੀ ਨੇ ਇੰਡੀਅਨ ਆਈਡਲ ਸੀਜ਼ਨ 11 ਦਾ ਖਿਤਾਬ ਜਿੱਤ ਲਿਆ ਹੈ। ਸੰਨੀ ਨੂੰ ਇਨਾਮ ਵਿੱਚ ਇੰਡੀਅਨ ਆਈਡਲ ਦੀ ਟਰਾਫ਼ੀ ਦੇ ਨਾਲ 25 ਲੱਖ ਰੁਪਏ ਨਗ਼ਦ, ਇਕ ਕਾਰ ਤੇ ਟੀ-ਸੀਰੀਜ਼ ਨਾਲ ਗੀਤ ਗਾਉਣ ਦਾ ਕਰਾਰ ਮਿਲਿਆ ਹੈ। ਸੰਨੀ ਜਿਸ ਨੇ ਸ਼ੋਅ ਦੌਰਾਨ ਜ਼ਿਆਦਾਤਰ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਗੀਤ ਗਾਏ ਸਨ, ਤਿੰਨੇ ਜੱਜਾਂ ਸਮੇਤ ਸਾਰਿਆਂ ਦਾ ਪਸੰਦੀਦਾ ਗਾਇਕ ਸੀ। ਸ਼ੋਅ ਦੌਰਾਨ ਉਸ ਨੂੰ ਸੰਨੀ ਹਿੰਦੁਸਤਾਨੀ ਦਾ ਤਖੱਲੁਸ ਮਿਲਿਆ ਸੀ। ਫਿਨਾਲੇ ਦੀ ਰਾਤ ਸੰਨੀ ਨੇ ‘ਮੇਰੇ ਰਸ਼ਕੇ ਕਮਰ’ ਤੇ ‘ਹਲਕਾ ਹਲਕਾ ਸੁਰੂਰ’ ਗੀਤਾਂ ਦਾ ਮੈਡਲੇ ਪੇਸ਼ ਕੀਤਾ। ਰੋਹਿਤ ਰਾਊਤ ਤੇ ਅੰਕੋਨਾ ਮੁਖਰਜੀ ਕ੍ਰਮਵਾਰ ਪਹਿਲੇ ਤੇ ਦੂਜੇ ਰਨਰਅੱਪ ਰਹੇ। ਦੋਵਾਂ ਨੂੰ ਪੰਜ ਪੰਜ ਲੱਖ ਰੁਪਏ ਦਾ ਨਗ਼ਦ ਇਨਾਮ ਦਿੱਤਾ ਗਿਆ। ਅੰਮ੍ਰਿਤਸਰ ਦਾ ਰਿਦਮ ਕਲਿਆਣ ਚੌਥੇ ਤੇ ਅਦਰੀਜ਼ ਗੋਹ ਪੰਜਵੇਂ ਸਥਾਨ ‘ਤੇ ਰਿਹਾ। ਸੰਨੀ ਦਾ ਪਰਿਵਾਰ ਕਾਫ਼ੀ ਗਰੀਬ ਸੀ ਤੇ ਉਹ ਬਠਿੰਡਾ ਵਿੱਚ ਬੂਟ ਪਾਲਿਸ਼ ਦਾ ਕੰਮ ਕਰਦਾ ਸੀ। ਇੰਡੀਅਨ ਆਈਡਲ ਦੇ ਆਡੀਸ਼ਨ ਮੌਕੇ ਉਸ ਨੇ ‘ਆਫ਼ਰੀਨ ਆਫ਼ਰੀਨ’ ਗੀਤ ਪੇਸ਼ ਕੀਤਾ ਸੀ, ਜਿਸ ਦੀ ਜੱਜ ਅਨੂ ਮਲਿਕ ਸਮੇਤ ਹੋਰਨਾਂ ਜੱਜਾਂ ਨੇ ਸੀਟ ਤੋਂ ਖੜ੍ਹੇ ਹੋ ਕੇ ਤਾਰੀਫ਼ ਕੀਤੀ ਸੀ। ਫਿਨਾਲੇ ਮੌਕੇ ਅਦਾਕਾਰ ਆਯੁਸ਼ਮਾਨ ਖੁਰਾਨਾ ਵੀ ਮੌਜੂਦ ਸੀ। ਪਰਦੇ ‘ਤੇ ਸੰਨੀ ਦੀ ਕਹਾਣੀ ਨੂੰ ਵੇਖ ਕੇ ਉਨ੍ਹਾਂ ਦੀਆਂ ਅੱਖਾਂ ‘ਚੋਂ ਹੰਝੂ ਵਹਿ ਤੁਰੇ।

Check Also

ਗੁਲਾਮ ਨਬੀ ਆਜ਼ਾਦ ਨੇ ਬਣਾਈ ਨਵੀਂ ਸਿਆਸੀ ਪਾਰਟੀ

‘ਡੈਮੋਕ੍ਰੈਟਿਕ ਆਜ਼ਾਦ ਪਾਰਟੀ’ ਰੱਖਿਆ ਨਾਮ ਜੰਮੂ/ਬਿੳੂਰੋ ਨਿੳੂਜ਼ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ …