
ਬਜ਼ੁਰਗ ਮਾਤਾ ਦਿਹਾੜੀਆਂ ਕਰਕੇ ਕਰਦੀ ਸੀ ਗੁਜ਼ਾਰਾ
ਮਾਨਸਾ/ਬਿਊਰੋ ਨਿਊਜ਼
ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ. ਐਸ.ਪੀ. ਸਿੰਘ ਉਬਰਾਏ ਸਮਾਜ ਸੇਵੀ ਕੰਮਾਂ ਕਰਕੇ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਰੋਨਾ ਕਾਲ ਦੌਰਾਨ ਵਿਦੇਸ਼ਾਂ ਵਿਚ ਫਸੇ ਕਈ ਨੌਜਵਾਨਾਂ ਨੂੰ ਆਪਣੇ ਖਰਚੇ ‘ਤੇ ਵਤਨ ਲਿਆਂਦਾ। ਇਸੇ ਦੌਰਾਨ ਮਾਨਸਾ ਦੇ ਪਿੰਡ ਕੁਸਲਾ ਤੋਂ ਇਕ ਖਬਰ ਆਈ ਕਿ ਕਾਰਗਿਲ ਸ਼ਹੀਦ ਦੀ ਬਿਰਧ ਮਾਂ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ। ਜਦੋਂ ਸਰਬੱਤ ਦਾ ਭਲਾ ਟਰੱਸਟ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਡਾ. ਓਬਰਾਏ ਉਸ ਬਜ਼ੁਰਗ ਮਾਤਾ ਕੋਲ ਪਹੁੰਚ ਗਏ। ਡਾ. ਓਬਰਾਏ ਨੇ ਇਸ ਬਜ਼ੁਰਗ ਮਾਤਾ ਨੂੰ 5 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਅਤੇ ਇਕ ਕੇਅਰ ਟੇਕਰ ਦਾ ਵੀ ਪ੍ਰਬੰਧ ਕੀਤਾ।