0.8 C
Toronto
Wednesday, February 18, 2026
spot_img
HomeਕੈਨੇਡਾFrontਬਜ਼ੁਰਗ ਜੀਜਾ ਤੇ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪਸ਼ੂਆਂ ਦੇ ਘੇਰੇ...

ਬਜ਼ੁਰਗ ਜੀਜਾ ਤੇ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪਸ਼ੂਆਂ ਦੇ ਘੇਰੇ ‘ਚੋਂ ਮਿਲੀਆਂ ਦੋਵਾਂ ਦੀਆਂ ਲਾਸ਼ਾਂ

ਬਜ਼ੁਰਗ ਜੀਜਾ ਤੇ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪਸ਼ੂਆਂ ਦੇ ਘੇਰੇ ‘ਚੋਂ ਮਿਲੀਆਂ ਦੋਵਾਂ ਦੀਆਂ ਲਾਸ਼ਾਂ

ਮਾਨਸਾ / ਬਿਊਰੋ ਨੀਊਜ਼

ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਅਹਿਮਦਪੁਰ ਵਿੱਚ ਦੋਹਰੇ ਕਤਲ ਨੇ ਹਲਚਲ ਮਚਾ ਦਿੱਤੀ ਹੈ। ਬਜ਼ੁਰਗ ਭਰਜਾਈ ਤੇ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਕਤਲ ਕਿਸ ਨੇ ਕੀਤਾ ਹੈ, ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਲਾਸ਼ਾਂ ਦਾ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਵਾਇਆ ਜਾਵੇਗਾ।

ਮਾਨਸਾ ਦੇ ਪਿੰਡ ਅਹਿਮਦਪੁਰ ‘ਚ ਬਜ਼ੁਰਗ ਜੀਜਾ ਅਤੇ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਕਤਲ ਬਾਰੇ ਪਰਿਵਾਰ ਵਾਲਿਆਂ ਨੂੰ ਸਵੇਰੇ ਪਤਾ ਲੱਗਾ ਜਦੋਂ ਉਹ ਉਨ੍ਹਾਂ ਲਈ ਚਾਹ-ਪਾਣੀ ਲੈ ਕੇ ਆਏ। ਬੁਢਲਾਡਾ ਪੁਲੀਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਬਲਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਜੰਗੀਰ ਸਿੰਘ ਆਪਣੇ ਪਸ਼ੂਆਂ ਦੀ ਰਾਖੀ ਲਈ ਚਾਰਦੀਵਾਰੀ ਵਿੱਚ ਸੌਂ ਰਿਹਾ ਸੀ, ਜਦੋਂਕਿ ਉਸ ਦੀ ਮਾਸੀ ਬਾਹਰ ਗਈ ਹੋਈ ਹੋਣ ਕਾਰਨ ਪਸ਼ੂਆਂ ਦੀ ਰਾਖੀ ਕਰਨ ਲਈ ਸੁੱਤੀ ਪਈ ਸੀ। ਜਦੋਂ ਉਹ ਸਵੇਰੇ ਗਿਆ ਤਾਂ ਦੇਖਿਆ ਕਿ ਉਸ ਦੇ ਪਿਤਾ ਜੰਗੀਰ ਸਿੰਘ (62) ਦਾ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਜਦੋਂ ਉਸ ਦੀ ਭੈਣ ਰਣਜੀਤ ਕੌਰ (60) ਦਾ ਬੈੱਡ ਖੋਲ੍ਹਿਆ ਗਿਆ ਤਾਂ ਉਸ ’ਤੇ ਵੀ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਸੀ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਸਪੀ (ਇੰਟੈਲੀਜੈਂਸ) ਬਾਲ ਕ੍ਰਿਸ਼ਨ ਸਿੰਗਲਾ ਅਤੇ ਡੀਐਸਪੀ ਬੁਢਲਾਡਾ ਮਨਜੀਤ ਸਿੰਘ ਨੇ ਪੁਲੀਸ ਫੋਰਸ ਸਮੇਤ ਮੌਕੇ ਦਾ ਮੁਆਇਨਾ ਕੀਤਾ। ਥਾਣਾ ਸਦਰ ਦੇ ਇੰਚਾਰਜ ਭੁਪਿੰਦਰ ਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਕਤਲ ਦੀ ਗੁੱਥੀ ਸੁਲਝਾ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

RELATED ARTICLES
POPULAR POSTS