17 C
Toronto
Friday, September 12, 2025
spot_img
HomeਕੈਨੇਡਾFrontਮੱਧ ਪ੍ਰਦੇਸ਼ ਦੇ ਹਰਦਾ ’ਚ ਪਟਾਕੇ ਬਣਾਉਣ ਵਾਲੀ ਫੈਕਟਰੀ ’ਚ ਹੋਇਆ ਧਮਾਕਾ

ਮੱਧ ਪ੍ਰਦੇਸ਼ ਦੇ ਹਰਦਾ ’ਚ ਪਟਾਕੇ ਬਣਾਉਣ ਵਾਲੀ ਫੈਕਟਰੀ ’ਚ ਹੋਇਆ ਧਮਾਕਾ

7 ਵਿਅਕਤੀਆਂ ਦੀ ਹੋਈ ਮੌਤ, 100 ਤੋਂ ਵੱਧ ਜ਼ਖਮੀ


ਹਰਦਾ/ਬਿਊਰੋ ਨਿਊਜ਼ : ਮੱਧ ਪ੍ਰਦੇਸ਼ ਦੇ ਹਰਦਾ ’ਚ ਇਕ ਗੈਰਕਾਨੂੰਨੀ ਪਟਾਕੇ ਬਣਾਉਣ ਵਾਲੀ ਫੈਕਟਰੀ ’ਚ ਧਮਾਕਾ ਹੋ ਗਿਆ। ਇਸ ਧਮਾਕੇ ਤੋਂ ਬਾਅਦ ਫੈਕਟਰੀ ਦੇ ਨਾਲ ਲਗਦੇ 60 ਤੋਂ ਜ਼ਿਆਦਾ ਘਰਾਂ ਵਿਚ ਲੱਗ ਗਈ, ਜਿਸ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 100 ਤੋਂ ਜ਼ਿਆਦਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਰਦਾ ਜ਼ਿਲ੍ਹੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪ੍ਰਸ਼ਾਸਨ ਨੇ ਫੈਕਟਰੀ ਨੇੜਲੇ 100 ਤੋਂ ਵੱਧ ਘਰਾਂ ਨੂੰ ਖਾਲੀ ਕਰਵਾ ਦਿੱਤਾ ਜਦਕਿ ਧਮਾਕੇ ਦੀ ਲਪੇਟ ’ਚ ਆਉਣ ਕਾਰਨ ਕਈ ਰਾਹਗੀਰ ਵਾਹਨਾਂ ਸਮੇਤ ਦੂਰ ਜਾ ਡਿੱਗੇ ਅਤੇ ਫੈਕਟਰੀ ਵਿਚ ਰੁਕ-ਰੁਕ ਕੇ ਧਮਾਕੇ ਹੁੰਦੇ ਰਹੇ। ਇਹ ਫੈਕਟਰੀ ਮਗਰਧਾ ਰੋਡ ’ਤੇ ਬੈਰਾਗੜ ਪਿੰਡ ’ਚ ਸਥਿਤ ਹੈ ਅਤੇ ਇਸ ਫੈਕਟਰੀ ’ਚ 11 ਵਜੇ ਇਕ ਜ਼ੋਰਦਾਰ ਧਮਾਕਾ ਹੋਇਆ ਜਿਸ ਨਾਲ ਪੂਰਾ ਸ਼ਹਿਰ ਦਹਿਲ ਉਠਿਆ। ਆਤਿਸ਼ਬਾਜ਼ੀ ਲਈ ਘਰਾਂ ’ਚ ਰੱਖਿਆ ਬਾਰੂਦ ਇਸ ਧਮਾਕੇ ਦੇ ਸੰਪਰਕ ’ਚ ਆ ਗਿਆ ਜਿਸ ਤੋਂ ਬਾਅਦ ਅੱਗ ਨੇ ਹੋਰ ਭਿਆਨਕ ਰੂਪ ਧਾਰ ਲਿਆ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਪ੍ਰੰਤੂ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ। ਉਧਰ ਧਮਾਕੇ ਦੌਰਾਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਧਣ ਸਬੰਧੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

RELATED ARTICLES
POPULAR POSTS