-11.5 C
Toronto
Friday, January 30, 2026
spot_img
Homeਭਾਰਤ2ਲੱਦਾਖ 'ਚ ਭਾਰਤ ਅਤੇ ਚੀਨੀ ਫੌਜ ਵਿਚਾਲੇ ਝੜਪ

2ਲੱਦਾਖ ‘ਚ ਭਾਰਤ ਅਤੇ ਚੀਨੀ ਫੌਜ ਵਿਚਾਲੇ ਝੜਪ

ਭਾਰਤ ਦੇ ਕਰਨਲ ਸਣੇ ਤਿੰਨ ਜਵਾਨ ਸ਼ਹੀਦ
ਚੀਨ ਦੇ ਵੀ ਪੰਜ ਫੌਜੀ ਮਾਰੇ ਜਾਣ ਦੀ ਖਬਰ, ਪਰ ਚੀਨ ਨੇ ਕਿਹਾ ਸਾਡੇ ਦੋ ਹੀ ਜਵਾਨ ਮਾਰੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ-ਚੀਨ ਸਰਹੱਦ ਵਿਵਾਦ ਹੁਣ ਵੱਡੇ ਤਣਾਅ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ। ਲੰਘੀ ਰਾਤ ਲੱਦਾਖ ਦੀ ਗਾਲਵਾਨ ਬੈਲੀ ਵਿਚ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਹਿੰਸਕ ਝੜਪ ਹੋ ਗਈ। ਇਸ ਵਿਚ ਭਾਰਤ ਦਾ ਇਕ ਕਰਨਲ ਅਤੇ ਦੋ ਜਵਾਨ ਸ਼ਹੀਦ ਹੋ ਗਏ। ਜ਼ਿਕਰਯੋਗ ਹੈ ਕਿ ਭਾਰਤ- ਚੀਨ ਸਰਹੱਦ ‘ਤੇ 1967 ਤੋਂ ਬਾਅਦ ਅਜਿਹੇ ਹਾਲਾਤ ਬਣੇ ਹਨ, ਜਦ ਭਾਰਤ ਦੇ ਜਵਾਨਾਂ ਦੀ ਸ਼ਹਾਦਤ ਹੋਈ ਹੈ।
ਇਸ ਝੜਪ ਵਿਚ ਚੀਨੀ ਫੌਜ ਦੇ ਵੀ 5 ਜਵਾਨਾਂ ਦੇ ਮਾਰੇ ਜਾਣ ਅਤੇ 11 ਦੇ ਜ਼ਖ਼ਮੀ ਹੋਣ ਦੀ ਖਬਰ ਹੈ, ਪਰ ਚੀਨੀ ਫੌਜ ਦਾ ਦਾਅਵਾ ਹੈ ਕਿ ਸਾਡੇ ਦੋ ਜਵਾਨ ਹੀ ਮਾਰੇ ਗਏ ਹਨ। ਜਾਣਕਾਰੀ ਤਾਂ ਇਹ ਮਿਲ ਰਹੀ ਹੈ ਕਿ ਚੀਨੀ ਫੌਜ ਦਾ ਵੀ ਵੱਡਾ ਨੁਕਸਾਨ ਹੋਇਆ ਹੈ।
ਉਧਰ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਅੱਜ ਸਵੇਰੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ। ਭਾਰਤੀ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਖਿਲਾਫ ਪਿਛਲੇ ਮਹੀਨੇ ਤੋਂ ਅਪਰੇਸ਼ਨ ਸ਼ੁਰੂ ਕੀਤਾ ਹੋਇਆ ਹੈ ਅਤੇ ਇਨ੍ਹਾਂ ਦਿਨਾਂ ਵਿਚ ਹੀ 28 ਅੱਤਵਾਦੀਆਂ ਨੂੰ ਮਾਰ ਮੁਕਾ ਦਿੱਤਾ ਗਿਆ ਹੈ।

RELATED ARTICLES
POPULAR POSTS