-1.4 C
Toronto
Sunday, December 7, 2025
spot_img
Homeਭਾਰਤਰਾਘਵ ਚੱਢਾ ਤੇ ਪਰਿਨੀਤੀ ਚੋਪੜਾ ਦੀ ਹੋਈ ਮੰਗਣੀ

ਰਾਘਵ ਚੱਢਾ ਤੇ ਪਰਿਨੀਤੀ ਚੋਪੜਾ ਦੀ ਹੋਈ ਮੰਗਣੀ

ਅਕਤੂਬਰ ਮਹੀਨੇ ’ਚ ਹੋਵੇਗਾ ਵਿਆਹ
ਮੁੰਬਈ/ਬਿਊਰੋ ਨਿਊਜ਼
ਫਿਲਮ ਅਦਾਕਾਰਾ ਪਰਿਨੀਤੀ ਚੋਪੜਾ ਤੇ ਸਿਆਸਤਦਾਨ ਰਾਘਵ ਚੱਢਾ ਦੀ ਮੰਗਣੀ ਹੋ ਗਈ ਹੈ। ਰਾਘਵ ਚੱਢਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਉਹ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਵੀ ਹਨ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਦੋਵਾਂ ਨੇ ਪਰਿਵਾਰਕ ਮੈਂਬਰਾਂ ਅਤੇ ਨੇੜਲੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਇੱਕ ਸੰਖੇਪ ਜਿਹੇ ਸਮਾਗਮ ਦੌਰਾਨ ਮੰਗਣੀ ਦੀ ਰਸਮ ਅਦਾ ਕੀਤੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਦੋਵੇਂ ਅਕਤੂਬਰ ਮਹੀਨੇ ਦੌਰਾਨ ਵਿਆਹ ਬੰਧਨ ਵਿੱਚ ਬੱਝਣਗੇ। ਕੁਝ ਸਮਾਂ ਪਹਿਲਾਂ ਦੋਵਾਂ ਵੱਲੋਂ ਇੱਕ ਦੂਜੇ ਨੂੰ ਡੇਟ ਕਰਨ ਦੀਆਂ ਖ਼ਬਰਾਂ ਮੀਡੀਆ ’ਚ ਵਾਇਰਲ ਹੋਈਆਂ ਸਨ, ਜਿਸ ਦੌਰਾਨ ਦੋਵੇਂ ਕਈ ਵਾਰ ਇਕੱਠੇ ਵੀ ਦਿਖਾਈ ਦਿੱਤੇ ਸਨ। ਅਦਾਕਾਰਾ ਪਰਿਨੀਤੀ ਚੋਪੜਾ ਹਾਲ ਦੀ ਘੜੀ ਆਪਣੇ ਕਈ ਪ੍ਰਾਜੈਕਟਾਂ ਵਿੱਚ ਰੁੱਝੀ ਹੋਈ ਹੈ। ਉਹ ਛੇਤੀ ਹੀ ਇਮਤਿਆਜ਼ ਅਲੀ ਦੀ ਫਿਲਮ ‘ਚਮਕੀਲਾ’ ਵਿੱਚ ਦਿਲਜੀਤ ਦੋਸਾਂਝ ਨਾਲ ਦਿਖਾਈ ਦੇਵੇਗੀ। ਇਹ ਫਿਲਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ’ਤੇ ਆਧਾਰਿਤ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਰਿਨੀਤੀ ਦੀ ਚਚੇਰੀ ਭੈਣ ਪਿ੍ਰਅੰਕਾ ਚੋਪੜਾ ਅਕਤੂਬਰ ਦੇ ਆਖਰੀ ਹਫਤੇ ਭਾਰਤ ਆਏਗੀ ਅਤੇ ਇਥੇ ਹੋਣ ਵਾਲੇ ਜੀਓ ਮਾਮੀ ਫਿਲਮ ਫੈਸਟੀਵਲ ਵਿੱਚ ਸ਼ਾਮਲ ਵੀ ਹੋਏਗੀ।

RELATED ARTICLES
POPULAR POSTS