ਭਾਰਤੀ ਫੌਜ ਵੀ ਡਟੀ ਰਹੇਗੀ, ਆਈਟੀਬੀਪੀ ਅਰੁਣਾਂਚਲ ’ਚ ਬਣਾਏਗੀ ਹੋਰ ਫੌਜੀ ਚੌਕੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਚੀਨ ਨਾਲ ਹੋਈ 17ਵੇਂ ਗੇੜ ਦੀ ਗੱਲਬਾਤ ਤੋਂ ਇਹ ਸਾਫ਼ ਹੋ ਗਿਆ ਹੈ ਕਿ ਉਹ ਸਰਹੱਦ ’ਤੇ ਭਾਰਤ ਨਾਲ ਪੈਦਾ ਹੋਏ ਤਣਾਅ ਨੂੰ ਘੱਟ ਨਹੀਂ ਕਰਨਾ ਚਾਹੁੰਦਾ। ਜਿਸ ਦੇ ਚਲਦਿਆਂ ਭਾਰਤੀ ਫੌਜ ਵੀ ਚੀਨ ਨਾਲ ਲਗਦੀ 3488 ਕਿਲੋਮੀਟਰ ਲੰਬੀ ਸਰਹੱਦ ’ਤੇ ਡਟੀ ਰਹੇਗੀ। ਇਹ ਲਗਾਤਾਰ ਤੀਸਰਾ ਸਰਦੀ ਦਾ ਮੌਸਮ ਹੈ ਜਦੋਂ ਦੋਵੇਂ ਦੇਸ਼ਾਂ ਦੀਆਂ ਫੌਜਾਂ ਆਹਮਣੇ-ਸਾਹਮਣੇ ਡਟੀਆਂ ਹੋਈਆਂ ਹਨ ਜਦਕਿ ਇਸ ਵਾਰ ਸਰਹੱਦ ਸਭ ਤੋਂ ਵੱਡੀ ਤਾਇਨਾਤੀ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਚੀਨ ਦੇ ਲਗਭਗ 2 ਲੱਖ ਸੈਨਿਕ ਸਰਹੱਦ ’ਤੇ ਤਾਇਨਾਤ ਹਨ ਅਤੇ ਉਨ੍ਹਾਂ ਵੱਡੀ ਮਾਤਰਾ ਵਿਚ ਇਥੇ ਹਥਿਆਰ ਵੀ ਜਮ੍ਹਾਂ ਕੀਤੇ ਹੋਏ ਹਨ। ਪ੍ਰੰਤੂ ਇਸ ਮਾਮਲੇ ਵਿਚ ਭਾਰਤ ਵੀ ਚੀਨ ਨਾਲੋਂ ਪਿੱਛੇ ਨਹੀਂ ਹੈ ਭਾਰਤ ਵੱਲੋਂ ਸਰਹੱਦ ’ਤੇ 2 ਲੱਖ ਫੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਜਿਹੜੇ ਹਥਿਆਰ ਭਾਰਤ ਵੱਲੋਂ ਇਥੇ ਤਾਇਨਾਤ ਕੀਤੇ ਗਏ ਹਨ ਉਨ੍ਹਾਂ ਵਿਚ ਕਈ ਤਰ੍ਹਾਂ ਦੇ ਟੈਂਕ, ਰਾਕੇਟ ਲਾਂਚਰ, ਗਰਨੇਡ ਲਾਂਚਰ, ਅੰਡਰ ਬੈਰਲ ਲਾਂਚਰ ਅਤੇ ਅਸਾਲਟ ਰਾਇਫਲਜ਼ ਆਦਿ ਤਾਇਨਾਤ ਹਨ। ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਬੇਸ਼ੱਕ ਭਾਰਤ ਅਤੇ ਚੀਨ ਦਰਮਿਆਨ ਫਿਲਹਾਲ ਕੋਈ ਵੱਡਾ ਵਿਵਾਦ ਨਜ਼ਰ ਨਹੀਂ ਆ ਰਿਹਾ ਹੈ ਪੰ੍ਰਤੂ ਅਸੀਂ ਆਪਣੀ ਕੀਤੀ ਗਈ ਤਿਆਰੀ ਤੋਂ ਪਿੱਛੇ ਨਹੀਂ ਹਟ ਸਕਦੇ ਕਿਉਂਕਿ ਚੀਨ ਦੀ ਮਨਸ਼ਾ ਸਿਰਫ ਭਾਰਤ ’ਤੇ ਦਬਦਬਾ ਬਣਾਉਣ ਦੀ ਹੈ।