17 C
Toronto
Sunday, October 5, 2025
spot_img
Homeਭਾਰਤਕਸ਼ਮੀਰ ਭਾਰਤ ਤੇ ਪਾਕਿ ਦਾ ਦੁਵੱਲਾ ਮਾਮਲਾ : ਵਿਦੇਸ਼ ਮੰਤਰਾਲਾ

ਕਸ਼ਮੀਰ ਭਾਰਤ ਤੇ ਪਾਕਿ ਦਾ ਦੁਵੱਲਾ ਮਾਮਲਾ : ਵਿਦੇਸ਼ ਮੰਤਰਾਲਾ

ਭਾਰਤੀ ਰੁਖ ਵਿੱਚ ਕੋਈ ਬਦਲਾਅ ਨਾ ਆਉਣ ਦਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਨੇ ਕਿਹਾ ਕਿ ਉਸਦਾ ਲੰਬੇ ਸਮੇਂ ਤੋਂ ਰੁਖ਼ ਇਹੀ ਰਿਹਾ ਹੈ ਕਿ ਕਸ਼ਮੀਰ ਮੁੱਦਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੇ ਤੌਰ ‘ਤੇ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਰੁਖ਼ ਵਿੱਚ ਕੋਈ ਬਦਲਾਅ ਨਹੀਂ ਆਇਆ। ਇਹ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਦੀ ਪੇਸ਼ਕਸ਼ ਦੇ ਪਿਛੋਕੜ ਵਿੱਚ ਆਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ”ਸਾਡਾ ਲੰਬੇ ਸਮੇਂ ਤੋਂ ਰੁਖ਼ ਰਿਹਾ ਹੈ ਕਿ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਨਾਲ ਸਬੰਧਤ ਕੋਈ ਵੀ ਮੁੱਦਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੇ ਤੌਰ ‘ਤੇ ਸੁਲਝਾਉਣਾ ਹੋਵੇਗਾ। ਇਸ ਰੁਖ਼ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ।” ਉਨ੍ਹਾਂ ਕਿਹਾ, ”ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੱਕਲੌਤਾ ਮੁੱਦਾ ਪਾਕਿਸਤਾਨ ਵੱਲੋਂ ਗੈਰ-ਕਾਨੂੰਨੀ ਤੌਰ ‘ਤੇ ਕਬਜ਼ਾਏ ਭਾਰਤੀ ਖੇਤਰਾਂ ਨੂੰ ਖਾਲੀ ਕਰਵਾਉਣਾ ਹੈ।” ਜੈਸਵਾਲ ਟਰੰਪ ਦੀ ਪੇਸ਼ਕਸ਼ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਭਾਰਤ ਅਤੇ ਪਾਕਿਸਤਾਨ ਦਰਮਿਆਨ ਪ੍ਰਮਾਣੂ ਹਮਲੇ ਬਾਰੇ ਟਰੰਪ ਦੇ ਅੰਦਾਜ਼ਿਆਂ ਸਬੰਧੀ ਜੈਸਵਾਲ ਨੇ ਕਿਹਾ ਕਿ ਫੌਜੀ ਕਾਰਵਾਈ ਪੂਰੀ ਤਰ੍ਹਾਂ ਰਵਾਇਤੀ ਹਥਿਆਰਾਂ ਤੱਕ ਸੀਮਤ ਸੀ।
ਸਿੰਧੂ ਜਲ ਸੰਧੀ ਰਹੇਗੀ ਮੁਅੱਤਲ : ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਸਿੰਧੂ ਜਲ ਸੰਧੀ ਨੂੰ ਉਦੋਂ ਤੱਕ ਮੁਅੱਤਲ ਰੱਖੇਗਾ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰ ਅੱਤਵਾਦ ਦਾ ਸਮਰਥਨ ਕਰਨਾ ਬੰਦ ਨਹੀਂ ਕਰ ਦਿੰਦਾ। ਉਨ੍ਹਾਂ ਕਿਹਾ ਕਿ ਭਾਰਤ ਨੇ ਅੱਤਵਾਦੀ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ, ਜੋ ਨਾ ਸਿਰਫ਼ ਭਾਰਤੀਆਂ, ਸਗੋਂ ਦੁਨੀਆ ਦੇ ਹੋਰ ਬਹੁਤ ਸਾਰੇ ਬੇਗੁਨਾਹ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਸੀ।

RELATED ARTICLES
POPULAR POSTS