ਅਗਲੇ ਹੁਕਮਾਂ ਤਕ ਟਿਕਟਾਂ ਦੀ ਵਿਕਰੀ ’ਤੇ ਪਾਬੰਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਗੋ ਫਸਟ ਏਅਰਲਾਈਨ ਵੱਲੋਂ ਅਚਾਨਕ ਸਾਰੀਆਂ ਉਡਾਣਾਂ ਰੱਦ ਕਰਨ ਅਤੇ ਦੀਵਾਲੀਆਪਨ ਦੀ ਪ੍ਰਕਿਰਿਆ ਦਾਇਰ ਕਰਨ ਤੋਂ ਬਾਅਦ ਏਅਰਲਾਈਨ ਨੂੰ ਰੈਗੂਲੇਟਰ ਡੀਜੀਸੀਏ ਵਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਏਅਰਕ੍ਰਾਫਟ ਨਿਯਮ, 1937 ਦੇ ਤਹਿਤ ਸੁਰੱਖਿਅਤ, ਕੁਸ਼ਲ ਅਤੇ ਭਰੋਸੇਮੰਦ ਤਰੀਕੇ ਨਾਲ ਹਵਾਈ ਸੇਵਾਵਾਂ ਨੂੰ ਜਾਰੀ ਰੱਖਣ ਵਿੱਚ ਕੰਪਨੀ ਦੀ ਅਸਫਲਤਾ ਲਈ ਜਾਰੀ ਕੀਤਾ ਗਿਆ ਹੈ। ਨੋਟਿਸ ’ਚ ਏਅਰਲਾਈਨ ਨੂੰ 15 ਦਿਨਾਂ ’ਚ ਜਵਾਬ ਦੇਣ ਲਈ ਕਿਹਾ ਗਿਆ ਹੈ। ਡੀਜੀਸੀਏ ਵੱਲੋਂ ਦਿੱਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੋ ਫਸਟ ਨੂੰ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਟਿਕਟਾਂ ਦੀ ਬੁਕਿੰਗ ਅਤੇ ਸਿੱਧੇ ਅਤੇ ਅਸਿੱਧੇ ਢੰਗ ਨਾਲ ਟਿਕਟਾਂ ਦੀ ਵਿਕਰੀ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਦੱਸ ਦਈਏ ਕਿ 2 ਮਈ ਨੂੰ ਏਅਰਲਾਈਨ ਨੇ ਅਚਾਨਕ ਆਪਣੀਆਂ ਸਾਰੀਆਂ ਉਡਾਣਾਂ ਇਹ ਕਹਿ ਕੇ ਰੱਦ ਕਰ ਦਿੱਤੀਆਂ ਸਨ ਕਿ ਉਹ ਫੰਡਾਂ ਦੀ ਘਾਟ ਕਾਰਨ ਏਅਰਲਾਈਨ ਨੂੰ ਚਲਾਉਣ ਤੋਂ ਅਸਮਰੱਥ ਹੈ।
Check Also
ਪੀਐਮ ਮੋਦੀ ਨੇ ਭਲਕੇ ਕੇਂਦਰੀ ਕੈਬਨਿਟ ਦੀ ਮੀਟਿੰਗ ਵੀ ਬੁਲਾਈ
ਨਵੀਂ ਦਿੱਲੀ/ਬਿਊਰੋ ਨਿਊਜ਼ ਪਿਛਲੇ ਦਿਨੀਂ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅੱਜ ਮੰਗਲਵਾਰ ਨੂੰ …