ਇਕ ਕਿਸਾਨ ਦੇ ਪਿਤਾ ਨੇ ਵੀ ਕਰਜ਼ੇ ਕਾਰਨ ਹੀ ਦਿੱਤੀ ਸੀ ਜਾਨ
ਸੰਗਰੂਰ/ਬਿਊਰੋ ਨਿਊਜ਼
ਕੈਪਟਨ ਸਰਕਾਰ ਦੇ ਕਰਜ਼ਾ ਮੁਆਫੀ ਦੇ ਭਰੋਸੇ ਤੋਂ ਬਾਅਦ ਵੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਰਜ਼ੇ ਵਿਚ ਡੁੱਬੇ ਮਾਲਵਾ ਦੇ ਤਿੰਨ ਕਿਸਾਨਾਂ ਨੇ ਲੰਘੇ ਕੱਲ੍ਹ ਆਤਮ ਹੱਤਿਆ ਕਰ ਲਈ ਹੈ। ਕਿਸਾਨਾਂ ਦੀ ਪਹਿਚਾਣ ਸੰਗਰੂਰ ਦੇ ਪਿੰਡ ਮੰਗਵਾਲ ਨਿਵਾਸੀ ਹਰਜਿੰਦਰ ਸਿੰਘ (32), ਪਿੰਡ ਓਭਾਵਾਲ ਨਿਵਾਸੀ ਹਰਦੇਵ ਸਿੰਘ (40) ਅਤੇ ਬਠਿੰਡਾ ਦੇ ਪਿੰਡ ਪਥਰਾਲਾ ਨਿਵਾਸੀ ਅੰਗਰੇਜ਼ ਸਿੰਘ (42) ਵਜੋਂ ਹੋਈ ਹੈ। ਹਰਜਿੰਦਰ ਸਿੰਘ ਸਾਢੇ ਤਿੰਨ ਕਿੱਲੇ ਜ਼ਮੀਨ ‘ਤੇ ਖੇਤੀ ਕਰਕੇ ਪਰਿਵਾਰ ਨੂੰ ਚਲਾ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਉਸ ਨੇ ਭੈਣ ਦੀ ਸ਼ਾਦੀ ਕੀਤੀ ਸੀ। ਉਸਦੇ ਸਿਰ 30 ਲੱਖ ਰੁਪਏ ਦਾ ਕਰਜ਼ਾ ਸੀ। ਇਸ ਕਰਕੇ ਉਸ ‘ਤੇ ਕੇਸ ਵੀ ਚੱਲ ਰਿਹਾ ਸੀ। ਦੂਜੇ ਕਿਸਾਨ ਹਰਦੇਵ ਸਿੰਘ ਕੋਲ ਵੀ ਸਾਢੇ ਤਿੰਨ ਏਕੜ ਜ਼ਮੀਨ ਸੀ। ਉਸ ਦੇ ਸਿਰ ਵੀ 8 ਲੱਖ ਤੋਂ ਜ਼ਿਆਦਾ ਦਾ ਕਰਜ਼ਾ ਸੀ ਅਤੇ ਉਸ ਨੇ ਆਤਮ ਹੱਤਿਆ ਕਰ ਲਈ। ਤਰਕੀਬਨ 20 ਸਾਲ ਪਹਿਲਾਂ ਖੇਤ ਵਿਚ ਅੱਗ ਲੱਗਣ ਨਾਲ ਫਸਲ ਤਬਾਹ ਹੋ ਗਈ ਸੀ, ਅਤੇ ਇਸੇ ਪ੍ਰੇਸ਼ਾਨੀ ਵਿਚ ਉਸ ਦੇ ਪਿਤਾ ਨੇ ਵੀ ਆਤਮ ਹੱਤਿਆ ਕਰ ਲਈ ਸੀ। ਇਸੇ ਤਰ੍ਹਾਂ ਤੀਜਾ ਵਿਅਕਤੀ ਅੰਗਰੇਜ਼ ਸਿੰਘ ਵੀ ਕਰੀਬ 6 ਲੱਖ ਰੁਪਏ ਦਾ ਕਰਜ਼ਈ ਅਤੇ ਉਸ ਨੇ ਵੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਬਾਜਵਾ ਨੂੰ ਬੰਬ ਵਾਲੇ ਬਿਆਨ ’ਤੇ ਘੇਰਿਆ
ਬਾਜਵਾ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਦਿੱਤੀ ਚੇਤਾਵਨੀ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ …