28 C
Toronto
Tuesday, August 11, 2026
spot_img
Homeਪੰਜਾਬਪੰਜਾਬ 'ਚ ਸਕੂਲ ਬੱਸਾਂ ਦੀ ਹੋਈ ਚੈਕਿੰਗ

ਪੰਜਾਬ ‘ਚ ਸਕੂਲ ਬੱਸਾਂ ਦੀ ਹੋਈ ਚੈਕਿੰਗ

ਪੰਜਾਬ ‘ਚ ਸਕੂਲ ਬੱਸਾਂ ਦੀ ਹੋਈ ਚੈਕਿੰਗਚੰਡੀਗੜ੍ਹ : ਲੌਂਗੋਵਾਲ ਵਿਚ ਹੋਏ ਭਿਆਨਕ ਹਾਦਸੇ ਤੋਂ ਬਾਅਦ ਸਰਕਾਰ ਦੀਆਂ ਅੱਖਾਂ ਖੁੱਲ੍ਹੀਆਂ ਤੇ ਪੰਜਾਬ ਵਿਚ ਸਾਰਾ ਦਿਨ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਹੁੰਦੀ ਰਹੀ ਅਤੇ ਕਈ ਸਕੂਲਾਂ ਨੇ ਪੁਰਾਣੀਆਂ ਬੱਸਾਂ ਨੂੰ ਸੜਕਾਂ ‘ਤੇ ਨਹੀਂ ਉਤਾਰਿਆ। ਧਿਆਨ ਰਹੇ ਲੌਂਗੋਵਾਲ ਦੇ ਇਕ ਨਿੱਜੀ ਸਕੂਲ ਦੀ ਵੈਨ ‘ਚ ਅੱਗ ਲੱਗ ਗਈ ਸੀ, ਜਿਸ ਨਾਲ ਚਾਰ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਸੀ। ਇਸ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕਰਨ ਲਈ ਕਿਹਾ ਸੀ। ਸੋਮਵਾਰ ਸਾਰਾ ਦਿਨ ਪੰਜਾਬ ਦੇ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਹੁੰਦੀ ਰਹੀ ਅਤੇ ਬਹੁਤੀਆਂ ਬੱਸਾਂ ਦੇ ਚਲਾਨ ਵੀ ਕੱਟੇ ਗਏ।
ਧਿਆਨ ਰਹੇ ਕਿ ਜਿਹੜੀ ਸਕੂਲ ਵੈਨ ਨੂੰ ਅੱਗ ਲੱਗੀ ਸੀ, ਉਹ ਵੈਨ ਸਕੂਲ ਮਾਲਕ ਨੇ ਹਾਦਸੇ ਤੋਂ ਇਕ ਦਿਨ ਪਹਿਲਾਂ ਹੀ ਕਬਾੜ ਦੀ ਦੁਕਾਨ ਤੋਂ ਖਰੀਦੀ ਸੀ। ਇਸ ਭਿਆਨਕ ਹਾਦਸੇ ਨੂੰ ਲੈ ਕੇ ਪੂਰੇ ਪੰਜਾਬ ਵਿਚ ਰੋਸ ਪਾਇਆ ਜਾ ਰਿਹਾ ਹੈ।

RELATED ARTICLES
POPULAR POSTS