18.6 C
Toronto
Thursday, September 24, 2026
spot_img
Homeਪੰਜਾਬਪੰਜਾਬ ਪੁਲਿਸ ਦੀ ਮਹਿਲਾ ਐਸਆਈ ਵੱਲੋਂ ਲੜਕੀ ਨਾਲ ਵਿਆਹ

ਪੰਜਾਬ ਪੁਲਿਸ ਦੀ ਮਹਿਲਾ ਐਸਆਈ ਵੱਲੋਂ ਲੜਕੀ ਨਾਲ ਵਿਆਹ

ਪੰਜਾਬ ਪੁਲਿਸ ਦੀ ਮਹਿਲਾ ਐਸਆਈ ਵੱਲੋਂ ਲੜਕੀ ਨਾਲ ਵਿਆਹਬੈਂਡ ਵਾਜਿਆਂ ਨਾਲ ਪਹੁੰਚੀ ਬਰਾਤ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਪੁਲਿਸ ਦੀ ਇਕ ਮਹਿਲਾ ਐਸਆਈ ਮਨਜੀਤ ਕੌਰ ਨੇ ਇਕ ਲੜਕੀ ਨਾਲ ਵਿਆਹ ਕਰਵਾ ਲਿਆ। ਸ਼ਹਿਰ ਦੇ ਪੱਕਾ ਬਾਗ ਇਲਾਕੇ ਦੀ ਰਹਿਣ ਵਾਲੀ 40 ਸਾਲਾ ਮਨਜੀਤ ਕੌਰ ਇਸ ਸਮੇਂ ਕਪੂਰਥਲਾ ਮਹਿਲਾ ਵਿੰਗ ਵਿਚ ਤਾਇਨਾਤ ਹੈ। ਇਹ ਵਿਆਹ ਇਥੋਂ ਦੇ ਜਨਤਾ ਮੰਦਰ ਵਿਚ ਕਰਵਾਇਆ ਗਿਆ। ਜਿਸ ਕੁੜੀ ਨਾਲ ਉਸ ਨੇ ਵਿਆਹ ਕਰਵਾਇਆ ਹੈ ਉਸ ਦੀ ਪਛਾਣ ਨਹੀਂ ਹੋ ਸਕੀ। ਇਸ ਵਿਆਹ ਵਿਚ ਮਨਜੀਤ ਕੌਰ ਦੇ ਰਿਸ਼ਤੇਦਾਰ ਵੀ ਸ਼ਾਮਲ ਹੋਏ ਤੇ ਬੈਂਡ ਵਾਜੇ ਨਾਲ ਬਰਾਤ ਲਿਜਾਈ ਗਈ। ਵਿਆਹ ਬਾਅਦ ਲਾੜਾ ਬਣੀ ਮਨਜੀਤ ਕੌਰ ਰੱਥ ਵਿਚ ਬੈਠ ਕੇ ਆਪਣੀ ਵਹੁਟੀ ਨੂੰ ਲੈ ਕੇ ਆਈ। ਇਸ ਵਿਆਹ ਬਾਰੇ ਮੁਹੱਲੇ ਵਿਚ ਬੜਾ ਅਜੀਬ ਜਿਹਾ ਮਾਹੌਲ ਬਣਿਆ ਹੋਇਆ ਹੈ। ਮੀਡੀਆ ਜਦੋਂ ਇਸ ਵਿਆਹ ਦੀ ਕਵਰੇਜ ਵਾਸਤੇ ਗਿਆ ਤਾਂ ਪਹਿਲਾਂ ਮਨਜੀਤ ਕੌਰ ਨੇ ਟੀਵੀ ਚੈਨਲਾਂ ਵਾਲਿਆਂ ਨਾਲ ਗੱਲਬਾਤ ਕੀਤੀ ਪਰ ਬਾਅਦ ਵਿਚ ਪੁਲਸੀਆ ਲਹਿਜ਼ੇ ਵਿਚ ਸਖ਼ਤੀ ਵਰਤੀ। ਮੁੜ ਉਸ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ।

RELATED ARTICLES
POPULAR POSTS