ਸਿਆਸੀ ਪਾਰਟੀਆਂ ਨੇ ਇਕ ਦੂਜੇ ‘ਤੇ ਕੀਤੀ ਰੱਜ ਕੇ ਦੂਸ਼ਣਬਾਜ਼ੀ
ਜੇਕਰ ਮੈਨੂੰ ਦੋ ਦਿਨ ਲਈ ਪੁਲਿਸ ਮਿਲ ਜਾਵੇ ਤਾਂ ਮੈਂ ਮਜੀਠੀਆ ਨੂੰ ਸਬਕ ਸਿਖਾ ਦਿਆਂਗਾ : ਨਵਜੋਤ ਸਿੱਧੂ
ਸਿੱਧੂ ਸਾਹਿਬ ਮੈਂਟਲ ਹੋ ਗਏ ਹਨ : ਸੁਖਬੀਰ ਬਾਦਲ
ਕੈਪਟਨ ਘੱਟ ਹੀ ਨਜ਼ਰ ਆਉਂਦੇ ਹਨ : ਭਗਵੰਤ ਮਾਨ
ਅੰਮ੍ਰਿਤਸਰ/ਬਿਊਰੋ ਨਿਊਜ਼
ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ ਹੋਏ ਸਿਆਸੀ ਕਾਨਫਰੰਸਾਂ ਵਿਚ ਕਾਂਗਰਸ ਅਤੇ ਅਕਾਲੀਆਂ ਨੇ ਇਕ ਦੂਜੇ ਖਿਲਾਫ ਰੱਜ ਕੇ ਦੂਸ਼ਣਬਾਜ਼ੀ ਕੀਤੀ ਹੈ। ਕਾਂਗਰਸ ਪਾਰਟੀ ਵਾਲੇ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੈਰਹਾਜ਼ਰ ਰਹੇ ਅਤੇ ਇਸਦੀ ਚਰਚਾ ਵੀ ਹੁੰਦੀ ਰਹੀ। ਕਾਂਗਰਸ ਦੇ ਸਮਾਗਮ ‘ਚ ਪੁੱਜੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਬਿਕਰਮ ਮਜੀਠੀਆ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ। ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਦੋ ਦਿਨ ਲਈ ਪੁਲਿਸ ਮਹਿਕਮਾ ਦੇ ਦਿੱਤਾ ਜਾਵੇ ਤਾਂ ਉਹ ਮਜੀਠੀਆ ਨੂੰ ਸਬਕ ਸਿਖਾ ਦੇਣਗੇ। ਸਿੱਧੂ ਨੇ ਸੁਖਬੀਰ ਬਾਦਲ ਵੱਲੋਂ ਸ਼ੂਰੂ ਕੀਤੀ ਗਈ ਜ਼ਬਰ ਵਿਰੋਧੀ ਲਹਿਰ ਬਾਰੇ ਬੋਲਦਿਆਂ ਕਿਹਾ ਕਿ ਸੁਖਬੀਰ ਪਹਿਲਾਂ ਆਪਣੇ ਰਾਜ ਦੌਰਾਨ ਲੋਕਾਂ ਨਾਲ ਹੋਏ ਜ਼ਬਰ ਬਾਰੇ ਜਵਾਬ ਦੇਣ।
ਸਿੱਧੂ ਵੱਲੋਂ ਮਜੀਠੀਆ ਤੇ ਬਾਦਲ ਪਰਿਵਾਰ ‘ਤੇ ਲਾਏ ਇਲਜ਼ਾਮਾਂ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਸਾਹਬ ਮੈਂਟਲ ਹੋ ਗਏ ਹਨ। ਮਜੀਠੀਆ ਨੇ ਆਪਣੇ ਭਾਸ਼ਣ ਵਿੱਚ ਮਨਪ੍ਰੀਤ ਬਾਦਲ ਤੇ ਨਵਜੋਤ ਸਿੱਧੂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਦੋਵੇਂ ਬੰਟੀ ਤੇ ਬਬਲੀ ਹਨ। ਆਮ ਆਦਮੀ ਪਾਰਟੀ ਦੇ ਸਮਾਗਮ ਵਿਚ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਚਾਰ ਮਹੀਨਿਆਂ ਵਿਚ ਸਿਰਫ ਇੱਕ ਵਾਰ ਹੀ ਨਜ਼ਰ ਆਏ ਹਨ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …