-0.4 C
Toronto
Friday, March 13, 2026
spot_img
Homeਪੰਜਾਬਪਰਗਟ ਸਿੰਘ ਦੀ ਵਧ ਰਹੀ ਦਾੜ੍ਹੀ ਦਾ ਕੀ ਹੈ ਰਾਜ਼?

ਪਰਗਟ ਸਿੰਘ ਦੀ ਵਧ ਰਹੀ ਦਾੜ੍ਹੀ ਦਾ ਕੀ ਹੈ ਰਾਜ਼?

ਸਿਆਸੀ ਤੇ ਮੀਡੀਆ ਸਫਾਂ ਵਿਚ ਪਰਗਟ ਸਿੰਘ ਦੀ ਦਾੜ੍ਹੀ ਚਰਚਾ ’ਚ
ਚੰਡੀਗੜ੍ਹ/ਬਿਊਰੋ ਨਿਊਜ਼
ਇਕ ਪਾਸੇ ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਦੂਜੇ ਪਾਸੇ ਸਿੱਧੂ ਦੇ ਖਾਸਮ ਖਾਸ ਮਿੱਤਰ ਪਰਗਟ ਸਿੰਘ ਦੇ ਬਦਲ ਰਹੇ ਸਰੂਪ ਨੂੰ ਲੈ ਕੇ ਵੀ ਚਰਚਾਵਾਂ ਛਿੜ ਗਈਆਂ ਹਨ। ਸਕਰੀਨ ’ਤੇ ਚੱਲ ਰਹੀਆਂ ਤਸਵੀਰਾਂ ਗਵਾਹ ਹਨ ਕਿ ਦਿਨ ਬਰ ਦਿਨ ਪਰਗਟ ਸਿੰਘ ਦੀ ਦਾੜ੍ਹੀ ਵਧ ਰਹੀ ਹੈ। ਪੰਜਾਬੀ ਸਿਆਸਤ ਵਿਚ ਦਾੜ੍ਹੇ ਦੇ ਪਰਕਾਸ਼ ਨੂੰ ਸਿੱਖੀ ਨਾਲ ਜੋੜ ਕੇ ਵੀ ਵੇਖਿਆ ਜਾਂਦਾ ਹੈ।

ਹੁਣ ਐਮਐਲਏ ਪਰਗਟ ਸਿੰਘ ਦਾ ਦਾੜ੍ਹੀ ਵਧਾਉਣਾ ਕੀ ਆਮ ਵਰਤਾਰਾ ਹੈ ਜਾਂ ਇਸ ਦੇ ਕੋਈ ਸਿਆਸੀ ਮਾਅਨੇ ਹਨ। ਕਾਂਗਰਸ ਪਾਰਟੀ ਵਿਚ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਵੀ ਪਰਗਟ ਸਿੰਘ ਕੀ ਪੰਥਕ ਸਿਆਸਤ ਵੱਲ ਮੋੜਾ ਕੱਟਣਾ ਚਾਹੁੰਦੇ ਹਨ ਜਾਂ ਫਿਰ ਪੰਜਾਬ ਦੀ ਇਕ ਪ੍ਰਮੁੱਖ ਸਿਆਸੀ ਪਾਰਟੀ ਦੀ ਮੰਗ ਨੂੰ ਪੂਰਾ ਕਰ ਰਹੇ ਹਨ।
ਸਿਆਸੀ ਗਲਿਆਰਿਆਂ ਵਿਚ ਪਰਗਟ ਸਿੰਘ ਦੀ ਵਧ ਰਹੀ ਦਾੜ੍ਹੀ ਇਸੇ ਲਈ ਚਰਚਾ ਵਿਚ ਹੈ ਕਿ ਯਾਰ ਦੇ ਪ੍ਰਧਾਨ ਬਣਨ ਤੋਂ ਬਾਅਦ ਵੀ ਕੀ ਉਹ ਉਸ ਪਾਰਟੀ ਵੱਲ ਤਾਂ ਰੁਖ਼ ਨਹੀਂ ਕਰਨਾ ਚਾਹੁੰਦੇ, ਜਿਸ ਨੇ ਐਲਾਨ ਕੀਤਾ ਹੋਇਆ ਹੈ ਕਿ ‘ਸਾਡਾ ਮੁੱਖ ਮੰਤਰੀ ਸਿੱਖ ਚਿਹਰਾ ਹੋਵੇਗਾ’। ਹੁਣ ਵੇਖਣਾ ਹੋਵੇਗਾ ਕਿ ਪਰਗਟ ਸਿੰਘ ਦਾ ਪ੍ਰਕਾਸ਼ ਹੋਇਆ ਦਾੜ੍ਹਾ ਉਨ੍ਹਾਂ ਨੂੰ ਸਿੱਧੂ ਦੇ ਸਾਹਮਣੇ ਹੀ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਉਤਾਰਦਾ ਹੈ ਜਾਂ ਫਿਰ ਉਹ ਸਿੱਧੂ ਨਾਲ ਕਦਮ ਮਿਲਾ ਕੇ ਚੱਲਦਿਆਂ ਹੀ ਅੱਗੇ ਵਧਣਗੇ।

 

RELATED ARTICLES

POPULAR POSTS