Breaking News
Home / ਦੁਨੀਆ / ਆਸਟਰੇਲੀਆ ’ਚ ਵਧੇਗਾ ਪੰਜਾਬੀ ਭਾਸ਼ਾ ਦਾ ਮਾਣ

ਆਸਟਰੇਲੀਆ ’ਚ ਵਧੇਗਾ ਪੰਜਾਬੀ ਭਾਸ਼ਾ ਦਾ ਮਾਣ

ਪੰਜਾਬੀਆਂ ਨੂੰ ਮਰਦਮਸ਼ੁਮਾਰੀ ਦੌਰਾਨ ਆਪਣੀ ਭਾਸ਼ਾ ਪੰਜਾਬੀ ਲਿਖਣ ਦੀ ਅਪੀਲ
ਮੈਲਬੌਰਨ/ਬਿਊਰੋ ਨਿਊਜ਼
ਆਸਟ੍ਰੇਲੀਆ ’ਚ 10 ਅਗਸਤ 2021 ਤੋਂ ਮਰਦਮਸ਼ੁਮਾਰੀ ਸ਼ੁਰੂ ਹੋਣ ਜਾ ਰਹੀ ਹੈ। ਆਸਟਰੇਲੀਆ ’ਚ ਪੰਜ ਸਾਲ ਬਾਅਦ ਕਰਵਾਈ ਜਾਣ ਵਾਲੀ ਮਰਦਮਸ਼ੁਮਾਰੀ ਤੋਂ ਪਤਾ ਲੱਗਦਾ ਹੈ ਕਿ ਦੇਸ਼ ’ਚ ਕਿਹੜੇ ਭਾਈਚਾਰੇ ਦੀ ਕਿੰਨੀ ਗਿਣਤੀ ਹੈ ਤੇ ਉਹ ਕਿਹੜੀ ਬੋਲੀ ਬੋਲਦੇ ਹਨ। ਇਨ੍ਹਾਂ ਅੰਕਿੜਆਂ ਦੇ ਆਧਾਰ ’ਤੇ ਹੀ ਸਕੂਲ, ਹਸਪਤਾਲ, ਕਮਿਊਨਿਟੀ ਸੈਂਟਰ ਆਦਿ ਨੂੰ ਸਹੂਲਤਾਂ ਲਈ ਗਰਾਂਟਾ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਵਾਰ ਇੱਥੇ ਵੱਸਦੇ ਪੰਜਾਬੀ ਭਾਈਚਾਰੇ ਵੱਲੋਂ ਆਸਟਰੇਲੀਆ ’ਚ ਰਹਿਣ ਵਾਲੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੀ ਬੋਲੀ ਹੀ ਪੰਜਾਬੀ ਲਿਖਵਾਉਣ ਤਾਂ ਜੋ ਆਸਟ੍ਰੇਲੀਆ ਦੀਆਂ ਮੁੁੱਖ ਭਾਸ਼ਾਵਾਂ ’ਚ ਪੰਜਾਬੀ ਭਾਸ਼ਾ ਨੂੰ ਹੋਰ ਉੱਚਾ ਸਥਾਨ ਮਿਲ ਸਕੇ।
ਅੰਕੜਾ ਵਿਭਾਗ ਵੱਲੋਂ ਕਰਵਾਈ ਜਾਣ ਵਾਲੀ ਮਰਦਮਸ਼ੁਮਾਰੀ ’ਚ ਹਰ ਵਿਅਕਤੀ ਦਾ ਹਿੱਸਾ ਲੈਣਾ ਜ਼ਰੂਰੀ ਹੈ, ਭਾਵੇਂ ਉਹ ਕਿਸੇ ਵੀ ਵੀਜ਼ੇ ’ਤੇ ਆਸਟਰੇਲੀਆ ਆਇਆ ਹੋਵੇ। ਇਹ ਜ਼ਰੂਰੀ ਨਹੀਂ ਹੈ ਕਿ ਉਹ ਇਥੋਂ ਦਾ ਪੱਕਾ ਵਸਨੀਕ ਹੈ ਜਾਂ ਨਹੀਂ। ਸਿਰਫ਼ ਦੇਸ਼ ਤੋ ਬਾਹਰ ਗਏ ਨਾਗਰਿਕ ਇਸ ’ਚ ਹਿੱਸਾ ਨਹੀਂ ਲੈ ਸਕਣਗੇ। ਮਰਦਮਸ਼ੁਮਾਰੀ ’ਚ ਹਿੱਸਾ ਆਨਲਾਈਨ ਅਤੇ ਆਫ਼ ਲਾਈਨ ਦੋਵਾਂ ਤਰੀਕਿਆਂ ਨਾਲ ਲਿਆ ਜਾ ਸਕਦਾ ਹੈ। ਫਾਰਮ ’ਚ ਘਰ ’ਚ ਬੋਲੀ ਜਾਣ ਵਾਲੀ ਅੰਗਰੇਜ਼ੀ ਤੋਂ ਇਲਾਵਾ ਭਾਸ਼ਾ ਤੇ ਧਰਮ ਬਾਰੇ ਵੀ ਪੁੱਛਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ 2011 ’ਚ ਹੋਈ ਮਰਦਮਸ਼ੁਮਾਰੀ ਦੌਰਾਨ ਆਸਟ੍ਰੇਲੀਆ ’ਚ ਪੰਜਾਬੀਆਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਜਦੋਂ ਕਿ ਸਿਰਫ਼ 71230 ਵਿਅਕਤੀਆਂ ਨੇ ਆਪਣੀ ਬੋਲੀ ਪੰਜਾਬੀ ਭਰੀ। ਇਸ ਤਰ੍ਹਾਂ 2016 ’ਚ 1,32, 499 ਵਿਅਕਤੀਆਂ ਨੇ ਆਪਣੀ ਬੋਲੀ ਪੰਜਾਬੀ ਲਿਖਵਾਈ ਸੀ ਤੇ ਪੰਜਾਬੀ ਭਾਸ਼ਾ ਨੂੰ ਆਸਟ੍ਰੇਲੀਆ ’ਚ ਤੇਜੀ ਨਾਲ ਉੱਭਰਦੀਆਂ ਭਾਸ਼ਾਵਾਂ ’ਚ ਦਰਜ ਕੀਤਾ ਗਿਆ ਸੀ। ਆਸਟ੍ਰੇਲੀਆ ’ਚ 2016 ਤੋਂ ਲੈ ਕੇ 2021 ਦੇ ਦੌਰਾਨ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕਾਫੀ ਵਧੀ ਹੈ ਤੇ ਆਸ ਪ੍ਰਗਟਾਈ ਜਾ ਰਹੀ ਹੈ ਕਿ ਇਸ ਵਾਰ ਪੰਜਾਬੀ ਬੋਲਣ ਵਾਲਿਆਂ ਦਾ ਅੰਕੜਾ ਹੋਰ ਵੀ ਵਧੇਗਾ।

 

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …