ਪ੍ਰਦਰਸ਼ਨਕਾਰੀਆਂ ਨੇ ਪ੍ਰੈਜੀਡੈਂਟ ਹਾਊਸ ’ਤੇ ਕੀਤਾ ਕਬਜ਼ਾ
ਕੋਲੰਬੋ/ਬਿਊਰੋ ਨਿਊਜ਼ : ਸ੍ਰੀਲੰਕਾ ’ਚ ਆਰਥਿਕ ਸੰਕਟ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਚਲਦਿਆਂ ਅੰਦੋਲਨਕਾਰੀਆਂ ਨੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੀ ਸਰਕਾਰੀ ਰਿਹਾਇਸ਼ ’ਤੇ ਕਬਜ਼ਾ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਰਾਜਪਕਸ਼ੇ ਵੱਲੋਂ ਦੇਸ਼ ਛੱਡਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਸ੍ਰੀਲੰਕਾ ’ਚ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਖਿਲਾਫ਼ ਲੰਬੇ ਸਮੇਂ ਤੋਂ ‘ਗੋਟਾ ਗੋ ਗਾਮਾ ਅਤੇ ਗੋਟਾ ਗੋ ਹੋਮ ਅੰਦੋਲਨ ਚੱਲ ਰਿਹਾ ਹੈ। ਸਿੰਹਲੀ ਭਾਸ਼ਾ ’ਚ ਗਾਮਾ ਦਾ ਮਤਲਬ ਪਿੰਡ ਹੁੰਦਾ ਹੈ। ਪ੍ਰਦਰਸ਼ਨਕਾਰੀ ਇਕ ਜਗ੍ਹਾ ਇਕੱਠੇ ਹੋ ਕੇ ਤੰਬੂ ਲਗਾਉਂਦੇ ਸਨ ਅਤੇ ਗੱਡੀਆਂ ਦੇ ਹਾਰਨ ਵਜਾਉਂਦੇ ਹੋਏ ਰਾਸ਼ਟਰਪਤੀ ਅਤੇ ਸਰਕਾਰ ਦੇ ਖਿਲਾਫ਼ ਗੋਟਾ ਗੋਮ ਗਾਮਾ ਦਾ ਨਾਅਰਾ ਬੁਲੰਦ ਕਰਦੇ ਸਨ। ਅੰਦੋਲਨਕਾਰੀਆਂ ਦਾ ਮਕਸਦ ਰਾਸ਼ਟਰਪਤੀ ਨੂੰ ਸੱਤਾ ਛੱਡਣ ਲਈ ਮਜਬੂਰ ਕਰਨਾ ਸੀ।