Breaking News
Home / ਦੁਨੀਆ / ਉਨਟਾਰੀਓ ‘ਚ ਖ਼ਤਮ ਹੋ ਰਹੇ ਹਨ ਸਟੇਅ-ਐਟ-ਹੋਮ ਆਰਡਰਜ਼, ਹੋਰ ਪਾਬੰਦੀਆਂ ਜਾਰੀ ਰਹਿਣਗੀਆਂ

ਉਨਟਾਰੀਓ ‘ਚ ਖ਼ਤਮ ਹੋ ਰਹੇ ਹਨ ਸਟੇਅ-ਐਟ-ਹੋਮ ਆਰਡਰਜ਼, ਹੋਰ ਪਾਬੰਦੀਆਂ ਜਾਰੀ ਰਹਿਣਗੀਆਂ

ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਸਟੇਅ-ਐਟ-ਹੋਮ ਆਰਡਰਜ਼ ਖ਼ਤਮ ਹੋਣ ਜਾ ਰਹੇ ਹਨ ਪਰ ਹੋਰ ਪਬਲਿਕ ਹੈਲਥ ਮਾਪਦੰਡ ਪਹਿਲਾਂ ਵਾਂਗ ਹੀ ਬਣੇ ਰਣਿਗੇ। ਅਪਰੈਲ ਵਿੱਚ ਲਾਗੂ ਕੀਤੇ ਗਏ ਇਨ੍ਹਾਂ ਨਿਯਮਾਂ ਵਿੱਚ ਰੈਜ਼ੀਡੈਂਟਸ ਨੂੰ ਉਸ ਸੂਰਤ ਵਿੱਚ ਹੀ ਘਰ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਜੇ ਉਨ੍ਹਾਂ ਨੇ ਐਕਸਰਸਾਈਜ਼ ਕਰਨੀ ਹੈ, ਗਰੌਸਰੀ ਖਰੀਦਣੀ ਹੈ ਤੇ ਜਾਂ ਫਿਰ ਉਨ੍ਹਾਂ ਨੂੰ ਹੈਲਥ ਕੇਅਰ ਦੀ ਲੋੜ ਹੈ। ਹੁਣ ਇਹ ਨਿਯਮ ਪ੍ਰਭਾਵੀ ਨਹੀਂ ਰਹਿ ਗਏ ਹਨ। ਪਰ ਹੋਰ ਮਾਪਦੰਡ ਜਿਵੇਂ ਕਿ ਆਊਟਡੋਰ ਇੱਕਠ ਦੌਰਾਨ ਪੰਜ ਵਿਅਕਤੀਆਂ ਦਾ ਜੁਟਣਾ ਤੇ ਇਨ ਪਰਸਨ ਰੀਟੇਲ ਤੇ ਨਾਲ-ਨਾਲ ਹੋਰ ਕਾਰੋਬਾਰੀ ਪਾਬੰਦੀਆਂ ਜਾਰੀ ਰਹਿਣਗੀਆਂ। ਪ੍ਰੋਵਿੰਸ ਇਸ ਮਹੀਨੇ ਦੇ ਅੰਤ ਵਿੱਚ ਅਰਥਚਾਰੇ ਨੂੰ ਮੁੜ ਖੋਲ੍ਹਣ ਉੱਤੇ ਵਿਚਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਕਾਰੋਬਾਰਾਂ ਉੱਤੇ ਲੱਗੀਆਂ ਪਾਬੰਦੀਆਂ ਤੇ ਆਊਟਡੋਰ ਗਤੀਵਿਧੀਆਂ ਉੱਤੇ ਲੱਗੀਆਂ ਪਾਬੰਦੀਆਂ ਵਿੱਚ ਵੀ ਛੋਟ ਦਿੱਤੇ ਜਾਣ ਦੀ ਸੰਭਾਵਨਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਾਂਮਾਰੀ ਦਾ ਰੌਂਅ ਹੁਣ ਥੋੜ੍ਹਾ ਮੱਠਾ ਪਿਆ ਹੈ ਤੇ ਹਾਲਾਤ ਸੁਧਰ ਰਹੇ ਹਨ ਪਰ ਅਜੇ ਪਾਬੰਦੀਆਂ ਹਟਾਏ ਜਾਣਾ ਸਹੀ ਨਹੀਂ ਹੋਵੇਗਾ।

 

Check Also

ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ

ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …