ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਫ਼ ਆਫ ਡਿਫੈਂਸ ਬਿਪਿਨ ਰਾਵਤ ਤੇ ਤਿੰਨੋਂ ਸੈਨਾ ਮੁਖੀਆਂ ਨਾਲ ਕੀਤੀ ਮੀਟਿੰਗ
ਨਵੀਂ ਦਿੱਲੀ/ਬਿਊਰੋ ਨਿਊਜ਼ਸਰਹੱਦ ‘ਤੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਜਾਰੀ ਹੈ। ਇਸ ਦੌਰਾਨ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਚੀਫ਼ ਆਫ਼ ਡਿਫੈਂਸ ਸਟਾਫ਼ ਬਿਪਿਨ ਰਾਵਤ ਅਤੇ ਤਿੰਨੋਂ ਸੈਨਾ ਮੁਖੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਰਾਸ਼ਟਰੀ ਸੁਰੱਖਿਆ ਬਾਰੇ ਵਿਚਾਰ ਵਟਾਂਦਰੇ ਹੋਏ। ਅਸਲ ਕੰਟਰੋਲ ਰੇਖਾ ਉੱਤੇ ਭਾਰਤ ਅਤੇ ਚੀਨ ਵਿੱਚ ਤਣਾਅ ਦੇ ਮੱਦੇਨਜ਼ਰ ਚੀਨ ਨੇ ਸਰਹੱਦ ਨੇੜੇ ਵੱਖ-ਵੱਖ ਥਾਵਾਂ ‘ਤੇ 5 ਹਜ਼ਾਰ ਸੈਨਿਕ ਤਾਇਨਾਤ ਕੀਤੇ ਹਨ। ਭਾਰਤ ਵੀ ਇਥੇ ਇਸੇ ਅਨੁਪਾਤ ਵਿੱਚ ਆਪਣੀ ਤਾਕਤ ਵਧਾ ਰਿਹਾ ਹੈ। ਭਾਰਤ ਹੋਰ ਖੇਤਰਾਂ ਵਿੱਚ ਵੀ ਫੌਜਾਂ ਦੀ ਮੌਜੂਦਗੀ ਵਧਾ ਰਿਹਾ ਹੈ ਤਾਂ ਕਿ ਚੀਨੀ ਫੌਜ ਭਾਰਤ ਦੇ ਕਿਸੇ ਹਿੱਸੇ ‘ਤੇ ਕਬਜ਼ਾ ਨਾ ਕਰ ਸਕੇ। ਭਾਰਤੀ ਫੌਜ ਦੀਆਂ 81 ਅਤੇ 114 ਬ੍ਰਿਗੇਡਾਂ ਦੌਲਤਬੇਗ ਓਲਡੀ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਚੀਨੀ ਫੌਜਾਂ ਨੂੰ ਰੋਕਣ ਲਈ ਤਾਇਨਾਤ ਹਨ। ਹਵਾਈ ਸੈਨਾ ਦੀ ਸਹਾਇਤਾ ਨਾਲ ਸਿਪਾਹੀਆਂ ਨੂੰ ਹੈਲੀਕਾਪਟਰਾਂ ਰਾਹੀਂ ਇਥੇ ਲਿਜਾਇਆ ਜਾ ਰਿਹਾ ਹੈ।