-11 C
Toronto
Wednesday, January 21, 2026
spot_img
Homeਭਾਰਤਓਮ ਤੇ ਗਾਂ ਦਾ ਨਾਮ ਸੁਣਦਿਆਂ ਹੀ ਕੁਝ ਲੋਕਾਂ ਨੂੰ ਲੱਗਦਾ ਹੈ...

ਓਮ ਤੇ ਗਾਂ ਦਾ ਨਾਮ ਸੁਣਦਿਆਂ ਹੀ ਕੁਝ ਲੋਕਾਂ ਨੂੰ ਲੱਗਦਾ ਹੈ ਕਰੰਟ : ਮੋਦੀ

ਮਥੁਰਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਮੁੜ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਲਾਇਆ। ਮੋਦੀ ਨੇ ਉਨ੍ਹਾਂ ਆਲੋਚਕਾਂ ‘ਤੇ ਤਿੱਖਾ ਵਾਰ ਕੀਤਾ ਜੋ ਕਹਿੰਦੇ ਹਨ ਕਿ ਓਮ ਅਤੇ ਗਾਂ ਸ਼ਬਦ ਦਾ ਜ਼ਿਕਰ ਭਾਰਤ ਨੂੰ ਸਦੀਆਂ ਪਿੱਛੇ ਲੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਓਮ ਸ਼ਬਦ ਸੁਣ ਕੇ ਕੁਝ ਲੋਕਾਂ ਦੇ ਕੰਨ ਖੜ੍ਹੇ ਹੋ ਜਾਂਦੇ ਹਨ ਤੇ ਕੁਝ ਲੋਕਾਂ ਦੇ ਕੰਨਾਂ ਵਿਚ ਗਾਂ ਸ਼ਬਦ ਪੈਂਦਿਆਂ ਹੀ ਉਨ੍ਹਾਂ ਦੇ ਵਾਲ ਖੜ੍ਹੇ ਹੋ ਜਾਂਦੇ ਹਨ। ਇਨ੍ਹਾਂ ਦੋਵਾਂ ਸ਼ਬਦਾਂ ਨੂੰ ਸੁਣ ਕੇ ਉਨ੍ਹਾਂ ਨੂੰ ਕਰੰਟ ਲੱਗ ਜਾਂਦਾ ਹੈ। ਅਜਿਹੀ ਸੋਚ ਰੱਖਣ ਵਾਲਿਆਂ ਦੇ ਗਿਆਨ ਨੇ ਹੀ ਦੇਸ਼ ਨੂੰ ਬਰਬਾਦ ਕੀਤਾ ਹੋਇਆ ਹੈ। ਉਹ ਬੁੱਧਵਾਰ ਨੂੰ ਮਥੁਰਾ ਸਥਿਤ ਦੀਨਦਿਆਲ ਉਪਾਧਿਆਏ ਵੈਟਰਨਰੀ ਯੂਨੀਵਰਸਿਟੀ ਵਿਚ ਰਾਸ਼ਟਰੀ ਪਸ਼ੂ ਨਿਰੋਗ ਮੁਹਿੰਮ ਤਹਿਤ ਕਰਵਾਏ ਗਏ ਇਕ ਸਮਾਗਮ ਵਿਚ ਬੋਲ ਰਹੇ ਸਨ। ਮੋਦੀ ਨੇ ਕਿਹਾ ਕਿ 11 ਸਤੰਬਰ ਨੂੰ ਹੀ ਸ਼ਿਕਾਗੋ ਵਿਚ ਸਵਾਮੀ ਵਿਵੇਕਾਨੰਦ ਨੇ ਦੁਨੀਆ ਨੂੰ ਭਾਰਤੀ ਸੰਸਕ੍ਰਿਤੀ ਦਾ ਸੰਦੇਸ਼ ਦਿੱਤਾ ਤੇ 11 ਸਤੰਬਰ ਨੂੰ ਹੀ ਅਮਰੀਕਾ ਵਿਚ ਅੱਤਵਾਦੀਆਂ ਨੇ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦਿੱਤਾ। ਅੱਤਵਾਦ ਦੀਆਂ ਜੜ੍ਹਾਂ ਸਾਡੇ ਗੁਆਂਢੀ ਮੁਲਕ ਵਿਚ ਮਜ਼ਬੂਤ ਕੀਤੀਆਂ ਜਾ ਰਹੀਆਂ ਹਨ। ਅੱਤਵਾਦ ਨੂੰ ਸ਼ਹਿ ਦੇਣ ਵਾਲਿਆਂ ਨੂੰ ਅਸੀਂ ਪਹਿਲਾਂ ਵੀ ਸਬਕ ਸਿਖਾਇਆ ਹੈ ਅਤੇ ਅਗਾਂਹ ਵੀ ਸਬਕ ਸਿਖਾਉਂਦੇ ਰਹਾਂਗੇ।

RELATED ARTICLES
POPULAR POSTS