Breaking News
Home / ਭਾਰਤ / ਯੂਪੀ ਚੋਣਾਂ ਦੌਰਾਨ ਭਾਜਪਾ ਵੰਡੇਗੀ ਦੋ ਲੱਖ ਸਾੜ੍ਹੀਆਂ

ਯੂਪੀ ਚੋਣਾਂ ਦੌਰਾਨ ਭਾਜਪਾ ਵੰਡੇਗੀ ਦੋ ਲੱਖ ਸਾੜ੍ਹੀਆਂ

ਸਾੜ੍ਹੀਆਂ ’ਤੇ ਲਿਖਿਆ : ਜੋ ਰਾਮ ਕੋ ਲਾਏਗਾ, ਹਮ ਉਸ ਕੋ ਲਾਏਗੇਂ
ਲਖਨਊ/ਬਿਊਰੋ ਨਿਊਜ਼
ਯੂਪੀ ਵਿਧਾਨ ਸਭਾ ਚੋਣਾਂ ਦੌਰਾਨ ਮਹਿਲਾਵਾਂ ਦਾ ਦਿਲ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਨੇ ਇਕ ਨਵੀਂ ਰਣਨੀਤੀ ਬਣਾਈ ਹੈ, ਜਿਸ ਦੇ ਰਾਹੀਂ ਭਾਜਪਾ ਲੋਕਾਂ ਦੇ ਦਿਲਾਂ ਵਿਚ ਉਤਰਨਾ ਚਾਹੁੰਦੀ ਹੈ। ਚੋਣਾਂ ਦੌਰਾਨ ਭਾਜਪਾ ਵੱਲੋਂ ਯੂਪੀ ਵਿਚ ਸਾੜ੍ਹੀਆਂ ਵੰਡੀਆਂ ਜਾਣਗੀਆਂ ਜਿਨ੍ਹਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੀਆਂ ਤਸਵੀਰਾਂ ਵੀ ਛਪੀਆਂ ਹਨ। ਭਾਜਪਾ ਵੱਲੋਂ ਇਨ੍ਹਾਂ ਸਾੜ੍ਹੀਆਂ ’ਤੇ ਕੁੱਝ ਨਾਅਰੇ ਵੀ ਛਾਪੇ ਗਏ ਹਨ ਜਿਨ੍ਹਾਂ ਵਿਚ ਲਿਖਿਆ ਗਿਆ ਹੈ ਕਿ ਜੋ ਰਾਮ ਕੋ ਲਾਏਗਾ, ਹਮ ਉਸ ਨੂੰ ਕੋ ਲਾਏਗੇਂ। ਇਸ ਤੋਂ ਇਲਾਵਾ ਇਨ੍ਹਾਂ ਸਾੜ੍ਹੀਆਂ ’ਤੇ ਕਾਸ਼ੀ ਵਿਸਵਨਾਥ ਕੋਰੀਡੋਰ, ਅਯੋਧਿਆ ਦੇ ਰਾਮ ਮੰਦਿਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਨੂੰ ਵੀ ਪਿ੍ਰੰਟ ਕੀਤਾ ਗਿਆ। ਇਨ੍ਹਾਂ ਸਾੜੀਆਂ ਨੂੰ ਯੂਪੀ ’ਚ ਵੰਡਣ ਦੀ ਯੋਜਨਾ ਬਣਾਈ ਜਾ ਰਹੀ ਹੈ। ਮੇਰਠ, ਲਖਨਊ, ਕਾਨਪੁਰ ਅਤੇ ਗੋਰਖਪੁਰ ’ਚ ਅਜਿਹੀਆਂ ਸਾੜ੍ਹੀਆਂ ਕੱਪੜੇ ਦੀਆਂ ਦੁਕਾਨਾਂ ’ਤੇ ਮਿਲ ਰਹੀਆਂ ਹਨ।

 

Check Also

ਫਿਰੋਜ਼ਪੁਰ ਤੇ ਸੰਗਰੂਰ ਸਣੇ ਇਨ੍ਹਾਂ ਰਾਜਾਂ ਨੂੰ ਮਿਲੇ ਸੁਪਰ ਸਪੈਸ਼ਲਿਟੀ ਹਸਪਤਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸਮਰਪਿਤ ਕੀਤੇ ਪੰਜ ਏਮਸ ਰਾਜਕੋਟ/ਬਿਊਰੋ ਨਿਊਜ਼ : ਪ੍ਰਧਾਨ …