Breaking News
Home / ਭਾਰਤ / 1993 ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ‘ਚ ਹੁਣ ਟਾਡਾ ਅਦਾਲਤ 16 ਜੂਨ ਨੂੰ ਸੁਣਾਏਗੀ ਫੈਸਲਾ

1993 ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ‘ਚ ਹੁਣ ਟਾਡਾ ਅਦਾਲਤ 16 ਜੂਨ ਨੂੰ ਸੁਣਾਏਗੀ ਫੈਸਲਾ

ਨਵੀਂ ਦਿੱਲੀ/ਬਿਊਰੋ ਨਿਊਜ਼
1993 ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿਚ ਮੁੰਬਈ ਦੀ ਵਿਸ਼ੇਸ਼ ਟਾਡਾ ਅਦਾਲਤ ਨੇ ਅੱਜ ਦੋਸ਼ੀਆਂ ਖਿਲਾਫ ਸਜ਼ਾ ਦਾ ਫੈਸਲਾ ਟਾਲ ਦਿੱਤਾ। ਹੁਣ ਅਦਾਲਤ ਅੰਡਰ ਵਰਲਡ ਡੌਨ ਅਬੂ ਸਲੇਮ ਸਮੇਤ 7 ਹੋਰ ਦੋਸ਼ੀਆਂ ਖਿਲਾਫ 16 ਜੂਨ ਨੂੰ ਫੈਸਲਾ ਸੁਣਾਏਗੀ।  ਚੇਤੇ ਰਹੇ ਕਿ 1993 ਵਿਚ 12 ਜਗ੍ਹਾ ‘ਤੇ ਹੋਏ ਧਮਾਕਿਆਂ ਵਿਚ 257 ਵਿਅਕਤੀਆਂ ਦੀ ਜਾਨ ਚਲੀ ਗਈ ਸੀ, ਜਦਕਿ 713 ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ਵਿਚ 25 ਅਪ੍ਰੈਲ ਨੂੰ ਹੋਈ ਪਿਛਲੀ ਸੁਣਵਾਈ ਵਿਚ ਅਦਾਲਤ ਨੇ ਸਪੱਸ਼ਟ ਕੀਤਾ ਸੀ ਕਿ ਇਸ ਮਾਮਲੇ ਵਿਚ 29 ਮਈ ਨੂੰ ਸਜ਼ਾ ਦੀ ਤਰੀਕ ਦਾ ਐਲਾਨ ਕੀਤਾ ਜਾ ਸਕਦਾ ਹੈ। ਟਾਡਾ ਅਦਾਲਤ ਨੇ 2006 ਵਿਚ ਯਾਕੂਬ ਮੇਮਨ ਸਮੇਤ 100 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਸੀ। ਮੇਮਨ ਨੂੰ 30 ਜੁਲਾਈ 2015 ਨੂੰ ਫਾਂਸੀ ਦੇ ਦਿੱਤੀ ਗਈ ਸੀ।

Check Also

ਦਿੱਲੀ ਨੂੰ ਮਿਲੀ 730 ਮੀਟਰਿਕ ਆਕਸੀਜਨ

ਕੇਜਰੀਵਾਲ ਨੇ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ …