8.1 C
Toronto
Thursday, October 30, 2025
spot_img
Homeਭਾਰਤਲਾਲੂ ਯਾਦਵ ਨੂੰ ਚਾਰਾ ਘੁਟਾਲਾ ਮਾਮਲੇ 'ਚ 5 ਸਾਲ ਕੈਦ ਦੀ ਸਜ਼ਾ

ਲਾਲੂ ਯਾਦਵ ਨੂੰ ਚਾਰਾ ਘੁਟਾਲਾ ਮਾਮਲੇ ‘ਚ 5 ਸਾਲ ਕੈਦ ਦੀ ਸਜ਼ਾ

60 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ
ਰਾਂਚੀ/ਬਿਊਰੋ ਨਿਊਜ਼ : ਚਾਰਾ ਘੁਟਾਲਾ ਮਾਮਲੇ ਦੇ ਪੰਜਵੇਂ ਕੇਸ ਵਿਚ ਰਾਂਚੀ ਦੀ ਸੀਬੀਆਈ ਅਦਾਲਤ ਨੇ ਰਾਸ਼ਟਰੀ ਜਨਤਾ ਦਲ ਦੇ ਆਗੂ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪਰਸਾਦ ਯਾਦਵ ਨੂੰ 5 ਸਾਲ ਕੈਦ ਦੀ ਸਜ਼ਾ ਅਤੇ 60 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਰਾਂਚੀ ਵਿਚ ਸੀਬੀਆਈ ਦੇ ਵਿਸ਼ੇਸ਼ ਜੱਜ ਐਸ.ਕੇ. ਸ਼ਸ਼ੀ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਦਾ ਐਲਾਨ ਕੀਤਾ ਗਿਆ। ਲਾਲੂ ‘ਤੇ ਆਰੋਪ ਸੀ ਕਿ ਉਸ ਨੇ ਡੋਰੰਡਾ ਦੇ ਸਰਕਾਰੀ ਖਜ਼ਾਨੇ ਵਿਚੋਂ 139 ਕਰੋੜ ਰੁਪਏ ਗੈਰਕਾਨੂੰਨੀ ਤੌਰ ‘ਤੇ ਕਢਵਾਏ ਸਨ। ਇਹ ਵੀ ਖਬਰ ਮਿਲੀ ਹੈ ਕਿ ਸਜ਼ਾ ਸੁਣਦਿਆਂ ਹੀ ਲਾਲੂ ਯਾਦਵ ਦਾ ਬਲੱਡ ਪ੍ਰੈਸ਼ਰ ਵੀ ਵਧ ਗਿਆ ਸੀ। ਧਿਆਨ ਰਹੇ ਕਿ ਲਾਲੂ ਯਾਦਵ ਸਣੇ 38 ਆਰੋਪੀਆਂ ਨੂੰ ਇਸ ਕੇਸ ਵਿਚ ਅਦਾਲਤ ਨੇ 15 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲਾਲੂ ਯਾਦਵ ਨੂੰ ਹਾਈਕੋਰਟ ਤੋਂ ਜ਼ਮਾਨਤ ਵੀ ਮਿਲ ਜਾਏਗੀ, ਪਰ ਇਸ ਪ੍ਰਕਿਰਿਆ ਨੂੰ ਪੂਰਾ ਹੁਣ ਤੱਕ ਦੋ-ਤਿੰਨ ਹਫਤਿਆਂ ਦਾ ਸਮਾਂ ਲੱਗੇਗਾ ਅਤੇ ਉਦੋਂ ਤੱਕ ਲਾਲੂ ਯਾਦਵ ਨੂੰ ਜੇਲ੍ਹ ਵਿਚ ਹੀ ਰਹਿਣਾ ਪਵੇਗਾ।

 

RELATED ARTICLES
POPULAR POSTS