Breaking News
Home / ਭਾਰਤ / ਅਫਗਾਨਿਸਤਾਨ ’ਚ ਨਵੀਂ ਜੰਗ ਦੀ ਸ਼ੁਰੂਆਤ

ਅਫਗਾਨਿਸਤਾਨ ’ਚ ਨਵੀਂ ਜੰਗ ਦੀ ਸ਼ੁਰੂਆਤ

ਕਾਬੁਲ ਏਅਰਪੋਰਟ ਵੱਲ ਦਾਗੇ ਗਏ ਪੰਜ ਰਾਕੇਟਾਂ ਨੂੰ ਅਮਰੀਕੀ ਮਿਜ਼ਾਈਲਾਂ ਨੇ ਕੀਤਾ ਤਬਾਹ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਬੁਲ ਵਿਚ ਨਵੀਂ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸੇ ਦੌਰਾਨ ਅੱਜ ਸਵੇਰੇ ਕਾਬੁਲ ਏਅਰਪੋਰਟ ਵੱਲ ਪੰਜ ਰਾਕੇਟ ਦਾਗੇ ਗਏ, ਜਿਨ੍ਹਾਂ ਨੂੰ ਅਮਰੀਕੀ ਮਿਜਾਈਲ ਸਿਸਟਮ ਨੇ ਤਬਾਹ ਕਰ ਦਿੱਤਾ। ਧਿਆਨ ਰਹੇ ਕਿ ਪਿਛਲੇ ਦਿਨੀਂ ਇਸਲਾਮਿਕ ਸਟੇਟ ਸੰਗਠਨ ਨੇ ਫਿਦਾਈਨ ਹਮਲਾ ਕੀਤਾ ਸੀ, ਜਿਸ ਵਿਚ 13 ਅਮਰੀਕੀ ਫੌਜੀ ਅਤੇ 150 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸੇ ਦੌਰਾਨ ਕਾਬੁਲ ਏਅਰਪੋਰਟ ਵੱਲ ਅੱਜ ਜਿਹੜੇ ਪੰਜ ਰਾਕੇਟ ਦਾਗੇ ਗਏ ਸਨ, ਉਨ੍ਹਾਂ ਨੂੰ ਅਮਰੀਕੀ ਮਿਜਾਈਲਾਂ ਨੇ ਤਬਾਹ ਕਰ ਦਿੱਤਾ ਸੀ, ਜਿਸ ਦੀ ਪੁਸ਼ਟੀ ਵਾਈਟ ਹਾਊਸ ਨੇ ਕਰ ਦਿੱਤੀ ਹੈ। ਪ੍ਰੈਸ ਸੈਕਟਰੀ ਜੇਨ ਸਾਕੀ ਨੇ ਕਿਹਾ ਕਿ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜੇਕ ਸਲੀਵਨ ਅਤੇ ਚੀਫ ਆਫ ਸਟਾਫ ਰੌਨ ਕਲੇਨ ਨੇ ਰਾਸ਼ਟਰਪਤੀ ਜੋ ਬਿਡੇਨ ਨੂੰ ਇਸ ਹਮਲੇ ਦੀ ਸੂਚਨਾ ਦਿੱਤੀ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਬਿਡੇਨ ਨੇ ਕਿਹਾ ਹੈ ਕਿ ਗਰਾਊਂਡ ’ਤੇ ਮੌਜੂਦ ਅਮਰੀਕੀ ਫੌਜ ਦੀ ਸੁਰੱਖਿਆ ਲਈ ਜੋ ਵੀ ਕਾਰਵਾਈ ਜ਼ਰੂਰੀ ਹੈ ਉਹ ਕੀਤੀ ਜਾਵੇ।

 

Check Also

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈਲੀਕਾਪਟਰ ’ਚ ਚੜ੍ਹਦੇ ਸਮੇਂ ਡਿੱਗੀ

ਮਾਮੂਲੀ ਸੱਟਾਂ ਤੋਂ ਬਾਅਦ ਬੈਨਰਜੀ ਚੋਣ ਪ੍ਰਚਾਰ ਲਈ ਹੋਈ ਰਵਾਨਾ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ …