ਜਿੰਦਾ ਫੜੇ ਗਏ ਪਾਕਿ ਅੱਤਵਾਦੀ ਨੇ ਕਈ ਭੇਦ ਖੋਲ੍ਹੇ
ਨਵੀਂ ਦਿੱਲੀ/ਬਿਊਰੋ ਨਿਊਜ਼
ਐਨ ਆਈ ਏ ਨੇ ਜਿੰਦਾ ਫੜੇ ਪਾਕਿਸਤਾਨ ਦੇ ਲਸ਼ਕਰ ਅੱਤਵਾਦੀ ਬਹਾਦੁਰ ਅਲੀ ਕੋਲੋਂ ਪੁੱਛਗਿੱਛ ਦੇ ਅਧਾਰ ‘ਤੇ ਕਸ਼ਮੀਰ ਵਿਚ ਪਾਕਿਸਤਾਨ ਦੀ ਨਾਪਾਕ ਚਾਲ ਦਾ ਖੁਲਾਸਾ ਕੀਤਾ ਹੈ। ਐਨ ਆਈ ਏ ਨੇ ਦੱਸਿਆ ਕਿ ਬਹਾਦੁਰ ਅਲੀ ਪੀ.ਓ.ਕੇ. ਸਥਿਤ ਕੰਟਰੋਲ ਸੈਂਟਰ ਤੋਂ ਆਪਣੇ ਸਬੰਧੀਆਂ ਨਾਲ ਸੰਪਰਕ ਵਿਚ ਸੀ, ਜਿਥੋਂ ਉਸ ਨੂੰ ਨਿਰਦੇਸ਼ ਦਿੱਤਾ ਜਾਣਾ ਸੀ। ਕਸ਼ਮੀਰ ਵਿਚੋਂ ਫੜੇ ਗਏ ਲਸ਼ਕਰ ਅੱਤਵਾਦੀ ਬਹਾਦੁਰ ਅਲੀ ਨੇ ਅੱਜ ਮੰਨਿਆ ਕਿ ਉਸ ਨੂੰ ਪਾਕਿਸਤਾਨ ਤੋਂ ਟ੍ਰੇਨਿੰਗ ਦੇ ਕੇ ਜੇਹਾਦ ਲਈ ਭਾਰਤ ਭੇਜਿਆ ਗਿਆ ਸੀ। ਅੱਜ ਐਨ ਆਈ ਏ ਨੇ ਪ੍ਰੈਸ ਕਾਨਫਰੰਸ ਵਿਚ ਬਹਾਦਰ ਦੇ ਕਬੂਲਨਾਮੇ ਵਾਲਾ ਵੀਡੀਓ ਵੀ ਦਿਖਾਇਆ। ਅਲੀ ਨੇ ਮੰਨਿਆ ਕਿ ਜਮਾਤ ਉਦ ਦਾਵਾ ਨੇ ਉਸ ਨੂੰ ਮੁਜ਼ੱਫਰਾਬਾਦ ਵਿਚ ਟ੍ਰੇਨਿੰਗ ਦਿੱਤੀ ਅਤੇ ਕਸ਼ਮੀਰ ਭੇਜਿਆ ਸੀ। ਉਸ ਨੇ ਇਹ ਵੀ ਮੰਨਿਆ ਕਿ ਗੂਗਲ ਮੈਪ ਦੇ ਜ਼ਰੀਏ ਭਾਰਤੀ ਟਿਕਾਣਿਆਂ ਦੀ ਜਾਣਕਾਰੀ ਦਿੱਤੀ ਗਈ ਸੀ। ਇਸ ਤਰ੍ਹਾਂ ਦੇ ਖੁਲਾਸਿਆਂ ਤੋਂ ਸਾਹਮਣੇ ਆਇਆ ਹੈ ਕਿ ਭਾਰਤ ਵਿਚ ਅੱਤਵਾਦ ਫੈਲਾਉਣ ਲਈ ਪਾਕਿਸਤਾਨ ਦਾ ਹੱਥ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …