Breaking News
Home / ਪੰਜਾਬ / ਪਟਿਆਲਾ ਵਿਖੇ ਸਕੂਲਾਂ ਦੇ ਕਬੱਡੀ ਮੁਕਾਬਲੇ ਦੌਰਾਨ ਖਿਡਾਰੀ ਨੂੰ ਪਿਆ ਦੌਰਾ

ਪਟਿਆਲਾ ਵਿਖੇ ਸਕੂਲਾਂ ਦੇ ਕਬੱਡੀ ਮੁਕਾਬਲੇ ਦੌਰਾਨ ਖਿਡਾਰੀ ਨੂੰ ਪਿਆ ਦੌਰਾ

118 ਸਾਲਾ ਸੁਖਜਿੰਦਰ ਸਿੰਘ ਦੀ ਹੋਈ ਮੌਤ
ਪਟਿਆਲਾ/ਬਿਊਰੋ ਨਿਊਜ਼
ਪਟਿਆਲਾ ਵਿਖੇ ਮਲਟੀਪਰਪਜ਼ ਸਰਕਾਰੀ ਸਕੂਲ ਵਿੱਚ ਚੱਲ ਰਹੇ ਜ਼ੋਨਲ ਸਕੂਲ ਕਬੱਡੀ ਮੁਕਾਬਲੇ ਦੌਰਾਨ 18 ਸਾਲਾ ਸੁਖਜਿੰਦਰ ਸਿੰਘ ਦੀ ਮੌਤ ਹੋ ਗਈ। ਸੁਖਜਿੰਦਰ ਸਿੰਘ ਮਾਲਵਾ ਪਬਲਿਕ ਸਕੂਲ ਪਟਿਆਲਾ ਦੀ ਟੀਮ ਦਾ ਜਾਫੀ ਸੀ। ਉਸ ਨੇ ਅੱਜ ਦੇ ਮੈਚ ਵਿੱਚ 11 ਜੱਫੇ ਲਾਏ ਤੇ 13 ਟੱਚ ਕੀਤੇ ਸਨ। ਮੈਚ ਦੌਰਾਨ ਹੀ ਸੁਖਜਿੰਦਰ ਨੂੰ ਅਚਾਨਕ ਦੌਰਾ ਪੈ ਗਿਆ। ਸਕੂਲ ਵਿੱਚ ਕੋਈ ਫਸਟ ਏਡ ਸਹੂਲਤ ਮੁਹੱਈਆ ਨਾ ਹੋਣ ਕਾਰਨ ਸੁਖਜਿੰਦਰ ਨੂੰ ਨੇੜਲੇ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਟਿਆਲਾ ਦੇ ਮਲਟੀਪਰਪਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਜ਼ੋਨਲ ਸਕੂਲ ਖੇਡਾਂ ਅੰਡਰ 17 ਤੇ 19 ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਸਵੇਰੇ ਕਰੀਬ 11 ਵਜੇ ਅੰਡਰ 19 ਉਮਰ ਵਰਗ ਦੇ ਤਹਿਤ ਮਾਲਵਾ ਪਬਲਿਕ ਸਕੂਲ ਪਟਿਆਲਾ ਦੀ ਟੀਮ ਆਪਣੀ ਵਿਰੋਧੀ ਟੀਮ ਨਾਲ ਕਬੱਡੀ ਮੈਚ ਖੇਡ ਰਹੀ ਸੀ। ਇਸੇ ਟੀਮ ਵਿੱਚ 18 ਸਾਲਾ ਸੁਖਜਿੰਦਰ ਸਿੰਘ ਵੀ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਰਿਹਾ ਸੀ। ਅਚਾਨਕ ਹੀ ਸੁਖਜਿੰਦਰ ਨੂੰ ਦੌਰਾ ਪਿਆ। ਅਧਿਕਾਰੀਆਂ ਦੀ ਅਣਗਹਿਲੀ ਕਾਰਨ ਦੌਰਾ ਪੈਣ ਤੋਂ 20 ਮਿੰਟ ਬਾਅਦ ਵੀ ਸੁਖਜਿੰਦਰ ਖੇਡ ਮੈਦਾਨ ਵਿੱਚ ਹੀ ਰਿਹਾ। ਖੇਡ ਮੈਦਾਨ ਵਿੱਚ ਹੋਈ ਸੁਖਜਿੰਦਰ ਦੀ ਮੌਤ ਕਾਰਨ ਸਿੱਖਿਆ ਵਿਭਾਗ ਤੇ ਖੇਡ ਵਿਭਾਗ ਉਪਰ ਕਈ ਸਵਾਲੀਆ ਨਿਸ਼ਾਨ ਲੱਗ ਗਏ ਹਨ।

Check Also

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ

ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …