19.6 C
Toronto
Tuesday, September 23, 2025
spot_img
Homeਪੰਜਾਬਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਅਤੇ ਮਜੀਠੀਆ 'ਤੇ ਲਾਈ ਟਕੋਰ

ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਅਤੇ ਮਜੀਠੀਆ ‘ਤੇ ਲਾਈ ਟਕੋਰ

ਕਿਹਾ, ਸੁਖਬੀਰ ਛੋਟੀ ਜਿਹੀ ਮੋਰਚੀ ਲਗਾ ਕੇ ਆਪਣੀ ਪਿੱਠ ਥਾਪੜ ਰਿਹੈ
ਅੰਮ੍ਰਿਤਸਰ/ਬਿਊਰੋ ਨਿਊਜ਼
ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਬੇਸ਼ੱਕ ਘੱਟ ਬੋਲਣ ਲਈ ਜਾਣੇ ਜਾਂਦੇ ਹਨ। ਪਰ ਜਦੋਂ ਉਹ ਟਕੋਰ ਕੱਸਦੇ ਹਨ ਤਾਂ ਸਾਹਮਣੇ ਵਾਲੇ ਕੋਲ ਸ਼ਾਇਦ ਸ਼ਬਦ ਹੀ ਖਤਮ ਹੋ ਜਾਂਦੇ ਹਨ। ਇਹ ਦੇਖਣ ਨੂੰ ਮਿਲਿਆ ਲੰਘੇ ਕੱਲ੍ਹ ਅਕਾਲੀ ਦਲ ਬਾਦਲ ਦੇ 97ਵੇਂ ਸਥਾਪਨਾ ਦਿਵਸ ਮੌਕੇ ਜਦੋਂ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਇਤਿਹਾਸ ਬਾਰੇ ਸਭ ਨੂੰ ਜਾਣੂ ਕਰਵਾ ਰਹੇ ਸਨ। ਉਨ੍ਹਾਂ ਇੱਕ ਨਿਸ਼ਾਨਾ ਸੁਖਬੀਰ ਬਾਦਲ ‘ਤੇ ਵੀ ਸਾਧ ਦਿੱਤਾ। ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਨੇ ਜੇਲ੍ਹਾਂ ਕੱਟੀਆਂ ਹਨ ਤੇ ਮੋਰਚੇ ਲਗਾਏ ਹਨ। ਪਰ ਮੌਜੂਦਾ ਪ੍ਰਧਾਨ ਸੁਖਬੀਰ ਬਾਦਲ ਇੱਕ ਛੋਟੀ ਜਿਹੀ ਰਸਤਾ ਰੋਕੂ ਮੋਰਚੀ ਲਗਾ ਕੇ ਆਪਣੀ ਪਿੱਠ ਥਾਪੜੀ ਜਾ ਰਿਹਾ ਹੈ। ਉਨ੍ਹਾਂ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਏ ਬਿਨਾ ਤਨਜ ਕੱਸਿਆ ਕਿ ਹਾਲ ਵਿਚ ਜਿੰਨੇ ਵੀ ਲੋਕ ਬੈਠੇ ਹਨ ਇਨ੍ਹਾਂ ‘ਚੋਂ ਜ਼ਿਆਦਾਤਰ ਬੀਬੀਆਂ ਅਤੇ ਦਾਹੜ੍ਹੀਆਂ ਵਾਲੇ ਟਕਸਾਲੀ ਆਗੂ ਹਨ ਜਿਨ੍ਹਾਂ ਨੂੰ ਮੋਰਚੇ ਦਾ ਨਾਂ ਸੁਣ ਕੇ ਚਾਅ ਚੜ੍ਹ ਜਾਂਦਾ ਹੈ। ਅਜਿਹਾ ਕੁਝ ਕਹਿ ਕੇ ਬਾਦਲ ਨੇ ਟਕਸਾਲੀ ਅਕਾਲੀਆਂ ਨੂੰ ਖੁਸ਼ ਕਰ ਦਿੱਤਾ।

RELATED ARTICLES
POPULAR POSTS