5.2 C
Toronto
Thursday, November 13, 2025
spot_img
Homeਭਾਰਤਸੁਨੀਲ ਜਾਖੜ ਨੇ ਸੰਸਦ ਮੈਂਬਰ ਵਜੋਂ ਚੁੱਕੀ ਪੰਜਾਬੀ 'ਚ ਸਹੁੰ

ਸੁਨੀਲ ਜਾਖੜ ਨੇ ਸੰਸਦ ਮੈਂਬਰ ਵਜੋਂ ਚੁੱਕੀ ਪੰਜਾਬੀ ‘ਚ ਸਹੁੰ

ਚਾਰੇ ਪਾਸੇ ਤੋਂ ਹੋਈ ਸ਼ਲਾਘਾ

ਨਵੀਂ ਦਿੱਲੀ/ਬਿਊਰੋ ਨਿਊਜ਼

ਗੁਜਰਾਤ ਤੇ ਹਿਮਾਚਲ ਵਿਧਾਨ ਸਭਾ ਚੋਣਾਂ ਵਿਚ ਹੋਈ ਸਿਆਸੀ ਬਿਆਨਬਾਜ਼ੀ ਤੋਂ ਬਾਅਦ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋਇਆ। ਜਿਸਦੇ ਪਹਿਲੇ ਦਿਨ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਵੱਲੋਂ ਸਹੁੰ ਚੁੱਕੀ ਗਈ। ਜ਼ਿਮਨੀ ਚੋਣ ਵਿਚ ਗੁਰਦਾਸਪੁਰ ਸੀਟ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸੁਨੀਲ ਜਾਖੜ ਵੱਲੋਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਹੁੰ ਚੁੱਕੀ ਗਈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਇਸ ਕਦਮ ਦੀ ਚਾਰੇ ਪਾਸੇ ਤੋਂ ਸ਼ਲਾਘਾ ਹੋ ਰਹੀ ਹੈ। ਪੰਜਾਬੀ ਦਰਦੀਆਂ, ਸੰਗਠਨਾਂ ਤੇ ਸਾਹਿਤਕ ਸੰਸਥਾਵਾਂ ਨੇ ਉਨ੍ਹਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਨਾਲ ਹੀ ਮੰਗ ਕੀਤੀ ਕਿ ਪੰਜਾਬ ਦੇ ਸੰਸਦ ਮੈਂਬਰ ਸੂਬੇ ਦੇ ਮੁੱਦੇ ਵੀ ਪੰਜਾਬੀ ਭਾਸ਼ਾ ਚੁੱਕਣ ਤੇ ਤਕਰੀਰਾਂ ਵੀ ਮਾਂ ਬੋਲੀ ਵਿਚ ਕਰਨ।

 

 

RELATED ARTICLES
POPULAR POSTS