ਸ੍ਰੀਨਗਰ/ਬਿਊਰੋ ਨਿਊਜ਼
ਕਸ਼ਮੀਰ ਦੇ ਸ੍ਰੀਨਗਰ ’ਚ ਅੱਜ ਮੰਗਲਵਾਰ ਨੂੰ ਜੇਹਲਮ ਨਦੀ ਵਿਚ ਇਕ ਕਿਸ਼ਤੀ ਪਲਟ ਗਈ ਅਤੇ ਕਿਸ਼ਤੀ ਵਿਚ ਸਵਾਰ 4 ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 2 ਮਹਿਲਾਵਾਂ ਵੀ ਸ਼ਾਮਲ ਹਨ। ਇਸ ਕਿਸ਼ਤੀ ਵਿਚ 11 ਵਿਅਕਤੀ ਸਵਾਰ ਸਨ ਅਤੇ ਇਨ੍ਹਾਂ ਵਿਚ 5 ਸਕੂਲੀ ਬੱਚੇ ਵੀ ਸ਼ਾਮਲ ਸਨ। ਸਕੂਲੀ ਬੱਚਿਆਂ ਸਣੇ 7 ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ। ਇਹ ਕਿਸ਼ਤੀ ਰੋਜ਼ਾਨਾ ਲੋਕਾਂ ਨੂੰ ਲੈ ਕੇ ਗਾਂਦਰਬਲ ਤੋਂ ਬਟਬਾਰਾ ਜਾਂਦੀ ਹੈ। ਲੰਘੇ 48 ਘੰਟਿਆਂ ਤੋਂ ਪੈ ਰਹੇ ਮੀਂਹ ਦੇ ਚੱਲਦਿਆਂ ਜੇਹਲਮ ਨਦੀ ਦੇ ਪਾਣੀ ਦਾ ਪੱਧਰ ਵਧ ਗਿਆ ਸੀ, ਜਿਸਦੇ ਚੱਲਦਿਆਂ ਇਹ ਕਿਸ਼ਤੀ ਪਲਟ ਗਈ। ਹਾਦਸੇ ਤੋਂ ਤੁਰੰਤ ਬਾਅਦ ਲੋਕਲ ਕਿਸ਼ਤੀ ਚਾਲਕਾਂ ਨੇ ਬਚਾਅ ਅਭਿਆਨ ਚਲਾਇਆ ਅਤੇ ਕੁਝ ਦੇਰ ਬਾਅਦ ਪੁਲਿਸ ਅਤੇ ਐਸ.ਡੀ.ਆਰ.ਐਫ. ਦੀ ਟੀਮ ਵੀ ਰੈਸਕਿਊ ਵਿਚ ਜੁਟ ਗਈ ਸੀ।