Breaking News
Home / ਭਾਰਤ / ਸਿੱਕਮ ’ਚ ਬਰਫ਼ ਦੇ ਤੋਦੇ ਡਿੱਗਣ ਕਾਰਨ 6 ਸੈਲਾਨੀਆਂ ਦੀ ਮੌਤ

ਸਿੱਕਮ ’ਚ ਬਰਫ਼ ਦੇ ਤੋਦੇ ਡਿੱਗਣ ਕਾਰਨ 6 ਸੈਲਾਨੀਆਂ ਦੀ ਮੌਤ

11 ਵਿਅਕਤੀ ਗੰਭੀਰ ਜ਼ਖਮੀ, 150 ਦੇ ਹੋਰ ਫਸੇ ਹੋਣ ਦੀ ਅਸ਼ੰਕਾ
ਗੰਗਟੋਕ/ਬਿਊਰੋ ਨਿਊਜ਼ : ਸਿੱਕਮ ਦੀ ਰਾਜਧਾਨੀ ਗੰਗਟੋਕ ’ਚ ਅੱਜ ਮੰਗਲਵਾਰ ਨੂੰ ਬਰਫ਼ ਦੇ ਤੋਦੇ ਡਿੱਗਣ ਕਾਰਨ 6 ਸੈਲਾਨੀਆਂ ਦੀ ਮੌਤ ਹੋ ਗਈ ਜਦਕਿ 11 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 150 ਵਿਅਕਤੀਆਂ ਦੇ ਬਰਫ਼ ਵਿਚ ਫਸੇ ਹੋਣ ਦੀ ਵੀ ਖਬਰ ਹੈ। ਇਥੇ ਬਾਰਡਰ ਰੋਡ ਆਰਗੇਨਾਈਜੇਸ਼ਨ ਦੇ ਨਾਲ-ਨਾਲ ਸਥਾਨਕ ਲੋਕ ਵੀ ਬਚਾਅ ਕਾਰਜ ਵਿਚ ਜੁਟੇ ਹੋਏ ਹਨ। ਮਰਨ ਵਾਲਿਆਂ ’ਚ ਚਾਰ ਪੁਰਸ਼, ਇਕ ਮਹਿਲਾ ਅਤੇ ਇਕ ਬੱਚਾ ਸ਼ਾਮਲ ਹੈ। ਘਟਨਾ ਗੰਗਟੋਕ ਦੇ ਨਾਥੁਲਾ ਦਰੇ ਨਾਲ ਜੋੜਨ ਵਾਲੇ ਜਵਾਹਰ ਲਾਲ ਨਹਿਰੂ ਮਾਰਗ ’ਤੇ ਵਾਪਰੀ। ਇਥੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਿੱਥੇ ਇਹ ਹਾਦਸਾ ਹੋਇਆ, ਉਥੇ ਜਾਣ ਲਈ ਪਾਸ ਜਾਰੀ ਹੁੰਦਾ ਹੈ ਅਤੇ ਜਿੱਥੋਂ ਇਹ ਪਾਸ ਜਾਰੀ ਕੀਤਾ ਜਾਂਦਾ ਹੈ ਉਥੋਂ 13ਵੇਂ ਮਾਈਲ ਸਟੋਨ ਤੱਕ ਜਾਣ ਦੀ ਆਗਿਆ ਹੁੰਦੀ ਹੈ ਪ੍ਰੰਤੂ ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਸੈਲਾਨੀ 14ਵੇਂ ਮਾਈਲ ਸਟੋਨ ਤੱਕ ਚਲੇ ਗਏ ਸਨ ਅਤੇ ਉਥੇ ਇਹ ਘਟਨਾ ਵਾਪਰ ਗਈ।

 

Check Also

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈਲੀਕਾਪਟਰ ’ਚ ਚੜ੍ਹਦੇ ਸਮੇਂ ਡਿੱਗੀ

ਮਾਮੂਲੀ ਸੱਟਾਂ ਤੋਂ ਬਾਅਦ ਬੈਨਰਜੀ ਚੋਣ ਪ੍ਰਚਾਰ ਲਈ ਹੋਈ ਰਵਾਨਾ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ …