-14.4 C
Toronto
Friday, January 30, 2026
spot_img
Homeਪੰਜਾਬਸ੍ਰੀ ਹਰਿਮੰਦਰ ਸਾਹਿਬ ਵਿਖੇ ਹੁੰਦੇ ਕੀਰਤਨ ’ਚ ਹਰਮੋਨੀਅਮ ਦੀ ਆਵਾਜ਼ ਹੌਲੀ-ਹੌਲੀ ਹੋਏਗੀ...

ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁੰਦੇ ਕੀਰਤਨ ’ਚ ਹਰਮੋਨੀਅਮ ਦੀ ਆਵਾਜ਼ ਹੌਲੀ-ਹੌਲੀ ਹੋਏਗੀ ਬੰਦ

ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਿਰਦੇਸ਼ ਤੋਂ ਬਾਅਦ ਐਸਜੀਪੀਸੀ ਹੋਈ ਯਤਨਸ਼ੀਲ
ਅੰਮਿ੍ਰਤਸਰ/ਬਿਊਰੋ ਨਿਊਜ਼
ਆਉਣ ਵਾਲੇ ਤਿੰਨ ਸਾਲਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹਰਮੋਨੀਅਮ ਦੀ ਆਵਾਜ਼ ਹੌਲੀ-ਹੌਲੀ ਬੰਦ ਹੋ ਜਾਵੇਗੀ। ਤਿੰਨ ਸਾਲਾਂ ਬਾਅਦ ਹਰਿਮੰਦਰ ਸਾਹਿਬ ਵਿਚ ਰਾਗੀ ਜਥੇ ਹਰਮੋਨੀਅਮ ਦਾ ਇਸਤੇਮਾਲ ਪੂਰੀ ਤਰ੍ਹਾਂ ਨਾਲ ਬੰਦ ਕਰ ਦੇਣਗੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ਤੋਂ ਬਾਅਦ ਹੁਣ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਆਦੇਸ਼ ਨੂੰ ਲਾਗੂ ਕਰਨ ਦਾ ਫੈਸਲਾ ਕਰ ਲਿਆ ਹੈ। ਗਿਆਨੀ ਹਰਪ੍ਰੀਤ ਸਿੰਘ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਹਰਮੋਨੀਅਮ ਅੰਗਰੇਜ਼ਾਂ ਵਲੋਂ ਦਿੱਤਾ ਗਿਆ ਯੰਤਰ ਹੈ। ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ਰਾਜ ਸਮੇਂ ਹਰਮੋਨੀਅਮ ਨੂੰ ਭਾਰਤ ਲਿਆਂਦਾ ਗਿਆ ਸੀ ਅਤੇ ਸੰਨ 1901 ਵਿਚ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਰਾਗੀ ਜਥਿਆਂ ਨੇ ਹਰਮੋਨੀਅਮ ਦਾ ਇਸਤੇਮਾਲ ਸ਼ੁਰੂੁ ਕੀਤਾ ਸੀ। ਹੁਣ ਆਉਂਦੇ ਤਿੰਨ ਸਾਲਾਂ ਤੱਕ ਕੀਰਤਨ ਵਿਚ ਹਰਮੋਨੀਅਮ ਦੀ ਵਰਤੋਂ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ ਜਾਇਆ ਕਰੇਗਾ।

 

RELATED ARTICLES
POPULAR POSTS