2.3 C
Toronto
Friday, January 9, 2026
spot_img
Homeਪੰਜਾਬਸਮੂਹਿਕ ਖੁਦਕੁਸ਼ੀ ਮਾਮਲੇ 'ਚ 16 ਸਾਲਾਂ ਬਾਅਦ ਮਿਲਿਆ ਨਿਆਂ

ਸਮੂਹਿਕ ਖੁਦਕੁਸ਼ੀ ਮਾਮਲੇ ‘ਚ 16 ਸਾਲਾਂ ਬਾਅਦ ਮਿਲਿਆ ਨਿਆਂ

ਸਾਬਕਾ ਡੀ.ਆਈ.ਜੀ. ਕੁਲਤਾਰ ਸਿੰਘ ਸਣੇ 5 ਦੋਸ਼ੀਆਂ ਨੂੰ 8-8 ਸਾਲ ਦੀ ਕੈਦ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਵਿਚ ਅੱਜ ਤੋਂ 16 ਸਾਲ ਪਹਿਲਾਂ ਅਕਤੂਬਰ 2004 ਵਿਚ ਸਮੂਹਿਕ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਅੰਮ੍ਰਿਤਸਰ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਅੱਜ ਅਹਿਮ ਫੈਸਲਾ ਸੁਣਾਉਂਦਿਆਂ ਸਾਬਕਾ ਡੀਆਈਜੀ ਕੁਲਤਾਰ ਸਿੰਘ ਸਮੇਤ 5 ਦੋਸ਼ੀਆਂ ਮਹਿੰਦਰ, ਪਲਵਿੰਦਰਪਾਲ ਸਿੰਘ ਅਤੇ ਦੋ ਮਹਿਲਾਵਾਂ ਸਬਰੀਨ ਤੇ ਪਰਮਿੰਦਰ ਕੌਰ ਨੂੰ 88 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ।
ਇਸ ਦੇ ਨਾਲ ਹੀ ਮੌਜੂਦਾ ਡੀ. ਐੱਸ. ਪੀ. ਹਰਦੇਵ ਸਿੰਘ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਧਿਆਨ ਰਹੇ ਕਿ ਅੰਮ੍ਰਿਤਸਰ ਦੇ ਇਕ ਪਰਿਵਾਰ ਦੇ ਪੰਜ ਜੀਆਂ ਵਲੋਂ ਖੁਦਕੁਸ਼ੀ ਕਰ ਲਈ ਗਈ ਸੀ ਅਤੇ ਸਾਹਮਣੇ ਆਇਆ ਸੀ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ ਅਤੇ ਪਰਿਵਾਰ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਗਿਆ ਸੀ।

RELATED ARTICLES
POPULAR POSTS