11.3 C
Toronto
Monday, May 4, 2026
spot_img
Homeਪੰਜਾਬਸ਼ਹੀਦ ਹੋਏ ਫੌਜੀਆਂ ਦੀਆਂ ਵਿਧਵਾਵਾਂ ਨੇ ਬਾਦਲ ਦੀ ਰਿਹਾਇਸ਼ ਬਾਹਰ ਲਾਇਆ ਧਰਨਾ

ਸ਼ਹੀਦ ਹੋਏ ਫੌਜੀਆਂ ਦੀਆਂ ਵਿਧਵਾਵਾਂ ਨੇ ਬਾਦਲ ਦੀ ਰਿਹਾਇਸ਼ ਬਾਹਰ ਲਾਇਆ ਧਰਨਾ

2ਪਰਿਵਾਰਾਂ ਨੇ ਲਾਇਆ ਦੋਸ਼, ਉਨ੍ਹਾਂ ਦੀ ਕਦੀ ਸੁਣਵਾਈ ਨਹੀਂ ਹੋਈ
ਚੰਡੀਗੜ੍ਹ/ਬਿਊਰੋ ਨਿਊਜ਼
ਸਰਹੱਦਾਂ ‘ਤੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਫੌਜੀਆਂ ਦੀਆਂ ਵਿਧਾਵਾਵਾਂ ਤੇ ਪਰਿਵਾਰ ਅੱਜ ਚੰਡੀਗੜ੍ਹ ‘ਚ ਮੁੱਖ ਮੰਤਰੀ ਦੇ ਘਰ ਬਾਹਰ ਧਰਨੇ ‘ਤੇ ਬੈਠੇ ਹਨ। ਮੁੱਖ ਮੰਤਰੀ ਬਾਦਲ ਦੀ ਰਿਹਾਇਸ਼ ਸਾਹਮਣੇ ਧਰਨਾ ਦੇ ਰਹੇ ਇਨ੍ਹਾਂ ਪਰਿਵਾਰਾਂ ਮੁਤਾਬਕ ਸਰਕਾਰ ਨੇ ਇਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ। ਰੋਸ ਵਜੋਂ ਉਹ ਸ਼ਹੀਦਾਂ ਨੂੰ ਬਹਾਦਰੀ ਬਦਲੇ ਮਿਲੇ ਤਗਮੇ ਤੇ ਸਨਮਾਨ ਚਿੰਨ੍ਹ ਮੁੱਖ ਮੰਤਰੀ ਨੂੰ ਵਾਪਸ ਕਰਨਾ ਚਾਹੁੰਦੇ ਹਨ।
ਸ਼ਹੀਦਾਂ ਦੇ ਪਰਿਵਾਰਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕਿ ਕਈ ਵਾਰ ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਗੁਹਾਰ ਲਗਾ ਚੁੱਕੇ ਹਨ। ਪਰ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋਈ। ਕਈ ਵਾਰ ਧਰਨੇ ਪ੍ਰਦਰਸ਼ਨ ਕਰਨ ਤੋਂ ਬਾਅਦ ਆਖਰ ਇਹ ਨਿਰਾਸ਼ ਹੋ ਕੇ ਸ਼ਹੀਦਾਂ ਨੂੰ ਬਹਾਦਰੀ ਬਦਲੇ ਮਿਲੇ ਤਗਮੇ ਮੁੱਖ ਮੰਤਰੀ ਹਵਾਲੇ ਕਰਨ ਲਈ ਆਏ ਹਨ।

RELATED ARTICLES
POPULAR POSTS