-9.4 C
Toronto
Saturday, December 27, 2025
spot_img
Homeਪੰਜਾਬਸੁਖਬੀਰ ਬਾਦਲ, ਹਰਸਿਮਰਤ ਤੇ ਉਨ੍ਹਾਂ ਦੇ ਬੱਚਿਆਂ ਦੀ ਕਰੋਨਾ ਰਿਪੋਰਟ ਨੈਗੇਟਿਵ

ਸੁਖਬੀਰ ਬਾਦਲ, ਹਰਸਿਮਰਤ ਤੇ ਉਨ੍ਹਾਂ ਦੇ ਬੱਚਿਆਂ ਦੀ ਕਰੋਨਾ ਰਿਪੋਰਟ ਨੈਗੇਟਿਵ

Image Courtesy :punjab.news18

ਲੰਬੀ/ਬਿਊਰੋ ਨਿਊਜ਼
ਬਾਦਲ ਪਰਿਵਾਰ ਦੇ ਕਰੋਨਾ ਟੈਸਟਾਂ ਵਿੱਚ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਕੇਂਦਰੀ ਮੰਤਰੀ ਪਤਨੀ ਹਰਸਿਮਰਤ ਕੌਰ ਬਾਦਲ, ਉਨ੍ਹਾਂ ਦੀ ਧੀ ਗੁਰਲੀਨ ਅਤੇ ਪੁੱਤਰ ਅਨੰਤਬੀਰ ਦੀ ਰਿਪੋਰਟ ਨੈਗੇਟਿਵ ਆਈ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸੈਂਪਲ ਲਿਆ ਜਾਣਾ ਹੈ। ਸੂਤਰਾਂ ਅਨੁਸਾਰ ਸੁਖਬੀਰ ਦੀ ਵੱਡੀ ਧੀ ਹਰਕੀਰਤ ਬਾਦਲ ਪਿੰਡ ਵਿੱਚ ਨਹੀਂ ਹੈ। ਇਸ ਤੋਂ ਪਹਿਲਾਂ ਹੁਣ ਤੱਕ ਬਾਦਲ ਪਰਿਵਾਰ ਦੇ ਐੱਸਪੀ ਸਕਿਓਰਿਟੀ, ਸੀਆਈਐੱਸਐੱਫ ਦੀ ਮਹਿਲਾ ਸਬ ਇੰਸਪੈਕਟਰ, ਰਸੋਈਏ ਸਮੇਤ 17 ਮੁਲਾਜ਼ਮ ਕਰੋਨਾ ਪਾਜ਼ੇਟਿਵ ਆ ਚੁੱਕੇ ਹਨ। ਇਸ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਬਾਦਲਾਂ ਦੀ ਲੰਬੀ ਸਥਿਤ ਰਿਹਾਇਸ਼ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਵਿਚ ਤਬਦੀਲ ਕਰ ਦਿੱਤਾ ਹੈ।

RELATED ARTICLES
POPULAR POSTS