ਧਾਰਾ 144 ਲਾਗੂ, ਹੈਲੀਕਾਪਟਰ ਨਾਲ ਰੱਖੀ ਜਾ ਰਹੀ ਹੈ ਨਜ਼ਰ
ਚੰਡੀਗੜ੍ਹ/ਬਿਊਰੋ ਨਿਊਜ਼
ਐਸਵਾਈਐਲ ਮਾਮਲੇ ਵਿਚ ਇਨੈਲੋ ਦੀ ਭਲਕੇ 23 ਫਰਵਰੀ ਨੂੰ ਹੋਣ ਵਾਲੀ ਰੈਲੀ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਪੁਲਿਸ ਚੌਕਸ ਹੋ ਗਈ ਹੈ। ਭਲਕੇ ਪੰਜਾਬ-ਹਰਿਆਣਾ ਬਾਰਡਰ ਸੀਲ ਰਹੇਗਾ। ਹਰਿਆਣਾ ਪੁਲਿਸ ਨੇ ਇੱਥੇ 9 ਕੰਪਨੀਆਂ ਤਾਇਨਾਤ ਕੀਤੀਆਂ ਹਨ, ਉਥੇ ਪੰਜਾਬ ਨੇ ਸੰਭੂ ਬਾਰਡਰ ‘ਤੇ ਧਾਰਾ 144 ਲਗਾ ਦਿੱਤੀ ਹੈ। ਸ਼ੰਭੂ ਬਾਰਡਰ ਹਰਿਆਣਾ ਦੇ ਅੰਬਾਲਾ ਸ਼ਹਿਰ ਨਾਲ ਲੱਗਦਾ ਹੈ। ਇੱਥੇ ਹੈਲੀਕਾਪਟਰ ਨਾਲ ਨਜ਼ਰ ਰੱਖੀ ਜਾ ਰਹੀ ਹੈ। ਸ਼ੰਭੂ ਬਾਰਡਰ ‘ਤੇ ਥਾਂ-ਥਾਂ ਸੀਸੀ ਟੀਵੀ ਕੈਮਰੇ ਵੀ ਲਗਾ ਦਿੱਤੇ ਗਏ ਹਨ ਅਤੇ ਬੱਸਾਂ ਤੇ ਹੋਰ ਗੱਡੀਆਂ ਦੇ ਬਦਲਵੇਂ ਰੂਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਚੇਤੇ ਰਹੇ ਕਿ ਹਰਿਆਣਾ ਵਾਲੇ ਪਾਸੇ ਲਗਭਗ ਇਕ ਹਜ਼ਾਰ ਮਜ਼ਦੂਰ ਨਹਿਰ ਦੀ ਖੁਦਾਈ ਦੇ ਕੰਮ ਵਿਚ ਲੱਗੇ ਵੀ ਹੋਏ ਹਨ। ਦੂਜੇ ਪਾਸੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜੋ ਜ਼ਮੀਨ ਮਾਲਕਾਂ ਨੂੰ ਵਾਪਸ ਦਿੱਤੀ ਜਾ ਚੁੱਕੀ ਹੈ, ਉਸ ਨੂੰ ਰਿਕਵਰ ਕਰਨਾ ਅਸਾਨ ਨਹੀਂ ਹੈ।
Check Also
ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਪੰਜਾਬ ਨੂੰ ਅੱਗੇ ਲਿਜਾਣ ਦਾ ਵਿਜ਼ਨ ਕੀਤਾ ਤਿਆਰ
ਕਿਹਾ : ਐਨ.ਆਰ.ਆਈ. ਨਾਗਰਿਕਾਂ ਨੂੰ ਵੀ ਪੰਜਾਬ ’ਚ ਨਿਵੇਸ਼ ਕਰਨ ਦਾ ਸੱਦਾ ਦੇਵੇ ਸਰਕਾਰ ਚੰਡੀਗੜ੍ਹ/ਬਿਊਰੋ …