Breaking News
Home / ਕੈਨੇਡਾ / Front / ਬਟਾਲਾ ਦੇ ਕਾਂਗਰਸੀ ਮੇਅਰ ਸੁਖਦੀਪ ਸਿੰਘ ਸੁਖ ਤੇਜਾ ਦੇ ਘਰ ਪਈ ਈਡੀ ਦੀ ਰੇਡ

ਬਟਾਲਾ ਦੇ ਕਾਂਗਰਸੀ ਮੇਅਰ ਸੁਖਦੀਪ ਸਿੰਘ ਸੁਖ ਤੇਜਾ ਦੇ ਘਰ ਪਈ ਈਡੀ ਦੀ ਰੇਡ

ਰਜਿੰਦਰ ਕੁਮਾਰ ਅਤੇ ਗੋਪੀ ਉਪਲ ਦੇ ਘਰ ਵੀ ਪਈ ਈਡੀ ਦੀ ਰੇਡ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਬਟਾਲਾ ’ਚ ਕਾਂਗਰਸੀ ਮੇਅਰ ਸੁਖਦੀਪ ਸਿੰਘ ਸੁਖ ਤੇਜਾ ਦੇ ਘਰ ਅੱਜ ਈਡੀ ਦੀ ਰੇਡ ਪਈ। ਇਹ ਰੇਡ ਉਨ੍ਹਾਂ ਦੇ ਕਰੀਬੀਆਂ ਦੇ ਘਰ ’ਤੇ ਵੀ ਹੋਈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੰਜਾਬ ’ਚ ਕੁੱਲ ਤਿੰਨ ਥਾਵਾਂ ’ਤੇ ਅੱਜ ਸਵੇਰੇ ਈਡੀ ਦੀਆਂ ਟੀਮਾਂ ਪਹੁੰਚੀਆਂ। ਈਡੀ ਅਧਿਕਾਰੀਆਂ ਵੱਲੋਂ ਤਿੰਨੋਂ ਥਾਵਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਸੀ ਅਤੇ ਕਿਸੇ ਨੂੰ ਵੀ ਘਰ ਤੋਂ ਬਾਹਰ ਜਾਂ ਅੰਦਰ ਆਉਣ ਦੀ ਆਗਿਆ ਨਹੀਂ ਦਿੱਤੀ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਸੁੱਖ ਤੇਜਾ ਦੇ ਘਰ ਈਡੀ ਦੀਆਂ ਗੱਡੀਆਂ ਪਹੁੰਚੀਆਂ। ਇਸ ਤੋਂ ਇਲਾਵਾ ਉਨ੍ਹਾਂ ਦੇ ਕਰੀਬੀਆਂ ਰਜਿੰਦਰ ਕੁਮਾਰ ਉਰਫ ਪੱਪੂ ਜੈਂਤੀਪੁਰੀਆ ਅਤੇ ਉਨ੍ਹਾਂ ਦੇ ਮੈਨੇਜਰ ਗੋਪੀ ਉਪਲ ਦੇ ਘਰ ਵੀ ਈਡੀ ਦੀਆਂ ਟੀਮਾਂ ਪਹੰਚੀਆਂ। ਈਡੀ ਵੱਲੋਂ ਇਹ ਰੇਡ ਕਿਸ ਮਾਮਲੇ ਵਿਚ ਕੀਤੀ ਗਈ ਹੈ ਇਸ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ।

Check Also

ਓਮ ਬਿਰਲਾ ਮੁੜ ਚੁਣੇ ਗਏ ਲੋਕ ਸਭਾ ਦੇ ਸਪੀਕਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਨੇ ਦਿੱਤੀ ਵਧਾਈ ਨਵੀਂ ਦਿੱਲੀ/ਬਿਊਰੋ ਨਿਊਜ਼ : ਓਮ …